ਹੁਣ IIT ਵਾਲਾ ਬਾਬਾ ਵੀ ਮੁਸੀਬਤ 'ਚ ਫਸਿਆ, ਪੁਲਸ ਲਵੇਗੀ ਐਕਸ਼ਨ!

Tuesday, Jan 21, 2025 - 08:05 PM (IST)

ਹੁਣ IIT ਵਾਲਾ ਬਾਬਾ ਵੀ ਮੁਸੀਬਤ 'ਚ ਫਸਿਆ, ਪੁਲਸ ਲਵੇਗੀ ਐਕਸ਼ਨ!

ਨੈਸ਼ਨਲ ਡੈਸਕ- ਮਹਾਕੁੰਭ 'ਚ ਫੇਮਸ ਹੋਇਆ ਆਈ.ਆਈ.ਟੀ. ਵਾਲਾ ਬਾਬਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਮੀਡੀਆ ਉਸ ਨੂੰ ਕਵਰ ਕਰ ਰਹੀ ਹੈ ਅਤੇ ਉਸ ਦੀਆਂ ਰੀਲਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ ਪਰ ਹੁਣ ਵਧਦੀ ਪ੍ਰਸਿੱਧੀ ਦੇ ਨਾਲ ਉਸ ਲਈ ਮੁਸੀਬਤ ਵੀ ਖੜ੍ਹੀ ਹੋ ਗਈ ਹੈ। ਦਰਅਸਲਵ, ਹੁਣ ਦੇਵੀ-ਦੇਵਤਾਵਾਂ 'ਤੇ ਕਹੀ ਗੱਲ ਨੂੰ ਲੈ ਕੇ ਸ਼ਿਵਸੈਨਾ ਊਧਵ ਧੜੇ ਦੀ ਰਾਜ ਸਭਾ ਸਾਂਸਦ ਪ੍ਰਿਯੰਕਾ ਚਤੁਰਵੇਦੀ ਨੇ ਯੋਗੀ ਸਰਕਾਰ ਨੂੰ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ- ਭਾਰੀ ਮੀਂਹ ਤੇ ਬਰਫਬਾਰੀ ਦਾ ਅਲਰਟ, ਕਈ ਜ਼ਿਲ੍ਹਿਆਂ 'ਚ ਕੜਾਕੇ ਦੀ ਠੰਡ ਪੈਣ ਦੀ ਚਿਤਾਵਨੀ

 

ਇਹ ਵੀ ਪੜ੍ਹੋ- ਪਤਨੀ ਦੀ ਗੰਦੀ ਵੀਡੀਓ ਬਣਾ ਕਰ'ਤੀ ਵਾਇਰਲ, ਦੇਖ ਦੋਸਤ ਬੋਲੇ- 'ਸਾਡੇ ਨਾਲ ਵੀ....'

ਦੱਸ ਦੇਈਏ ਕਿ ਪ੍ਰਿਯੰਕਾ ਚਤੁਰਵੇਦੀ ਨੇ ਐਕਸ 'ਤੇ ਉਤਰ ਪ੍ਰਦੇਸ਼ ਸਰਕਾਰ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਯੂ.ਪੀ. ਪੁਲਸ ਨੂੰ ਟੈਗ ਕਰਦੇ ਹੋਏ ਲਿਖਿਆ- ਮਾਹਕੁੰਭ 'ਚ ਇਹ ਆਈ.ਆਈ.ਟੀ. ਬਾਬਾ ਖੁਦ ਨੂੰ ਭਗਵਾਨ ਵਿਸ਼ਨੂੰ ਐਲਾਨ ਕਰ ਰਿਹਾ ਹੈ ਅਤੇ ਹੁਣ ਮਾਂ ਕਾਲੀ 'ਤੇ ਨਿੰਦਿਆ ਭਰੀਆਂ ਟਿੱਪਣੀਆਂ ਕਰ ਰਿਹਾ ਹੈ। ਕੋਈ ਵੀ ਸਨਾਤਨੀ ਇਹ ਗੱਲ ਸਵੀਕਾਰ ਨਹੀਂ ਕਰੇਗਾ। ਜੂਨਾ ਅਖਾੜਾ ਨੇ ਵੀ ਖੁਦ ਨੂੰ ਉਸ ਤੋਂ ਵੱਖ ਕਰ ਲਿਆ ਹੈ। ਇਹ ਵਿਅਕਤੀ ਬਹੁਤ ਹੀ ਇਤਰਾਜ਼ਯੋਗ ਗੱਲਾਂ ਦੀ ਵਰਤੋਂ ਕਰ ਰਿਹਾ ਹੈ। 

ਇਹ ਵੀ ਪੜ੍ਹੋ- ਨਾ ਪੈਟਰੋਲ ਦਾ ਖਰਚਾ, ਨਾ CNG ਦੀ ਟੈਨਸ਼ਨ, ਆ ਗਈ ਭਾਰਤ ਦੀ ਪਹਿਲੀ ਸੋਲਰ ਕਾਰ, ਸਿਰਫ ਇੰਨੀ ਹੈ ਕੀਮਤ


author

Rakesh

Content Editor

Related News