ਮਹਾਕੁੰਭ ’ਚ ਮਰਨ ਵਾਲਿਆਂ ਦੀ ਸਹੀ ਗਿਣਤੀ ਨਹੀਂ ਦੱਸੀ ਜਾ ਰਹੀ : ਰਾਹੁਲ
Sunday, Feb 02, 2025 - 10:40 AM (IST)
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਮਹਾਕੁੰਭ ’ਚ ਮਚੀ ਭਾਜੜ ਨੂੰ ਕਈ ਦਿਨ ਲੰਘ ਗਏ ਪਰ ਹੁਣ ਤੱਕ ਮਰਨ ਵਾਲਿਆਂ ਦਾ ਸਹੀ ਅੰਕੜਾ ਨਹੀਂ ਦੱਸਿਆ ਗਿਆ ਹੈ। ਉਨ੍ਹਾਂ ਇਥੇ ਸਦਰ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਅਨਿਲ ਭਾਰਦਵਾਜ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ‘ਦਲਿਤ ਵਿਰੋਧੀ’ ਹੋਣ ਦਾ ਦੋਸ਼ ਵੀ ਲਾਇਆ ਅਤੇ ਦਾਅਵਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੀ ਸਰਕਾਰ ’ਚ ਦਲਿਤ ਬੱਚਿਆਂ ਨੂੰ ਵਜ਼ੀਫ਼ਾ ਦੇਣ ’ਤੇ 25 ਲੱਖ ਰੁਪਏ ਖ਼ਰਚ ਕੀਤੇ ਪਰ ਉਸ ’ਤੇ 25 ਕਰੋੜ ਰੁਪਏ ਦਾ ਇਸ਼ਤਿਹਾਰ ਦਿੱਤਾ।
ਇਹ ਵੀ ਪੜ੍ਹੋ - ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ, ਪ੍ਰੇਮਿਕਾ ਤੇ ਉਸਦੀ ਮਾਂ ਨੇ ਮੁੰਡੇ ਘਰ ਜਾ ਕੀਤੀ ਖ਼ੁਦਕੁਸ਼ੀ, ਤੜਫ਼-ਤੜਫ਼ ਹੋਈ ਮੌਤ
ਰਾਹੁਲ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਜਰੀਵਾਲ ਝੂਠੇ ਵਾਅਦੇ ਕਰਦੇ ਹਨ ਪਰ ਕਾਂਗਰਸ ਜੋ ਕਹਿੰਦੀ ਹੈ, ਉਹ ਕਰਦੀ ਹੈ। ਉਨ੍ਹਾਂ ‘ਆਪ’ ਮੁਖੀ ’ਤੇ ਵਿਅੰਗ ਕੱਸਦਿਆਂ ਕਿਹਾ, ''ਕੇਜਰੀਵਾਲ ਪਹਿਲਾਂ ਖੰਭੇ ’ਤੇ ਚੜ੍ਹ ਗਏ ਅਤੇ ਹੁਣ ਧੜ੍ਹੱਮ ਕਰ ਕੇ ਹੇਠਾਂ ਡਿੱਗ ਗਏ, ਉਹ ਵੱਖਰੀ ਗੱਲ ਹੈ।’ ਰਾਹੁਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਦਿੱਲੀ ’ਚ ਸਭ ਤੋਂ ਵੱਡਾ ਸ਼ਰਾਬ ਘਪਲਾ ਕੀਤਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਕਿਹਾ ਕਿ ਇਸ ਪਾਰਟੀ ’ਚ ਦਲਿਤਾਂ, ਪੱਛੜੇ ਅਤੇ ਘੱਟ ਗਣਤੀ ਵਰਗਾਂ ਨੂੰ ਉਚਿਤ ਥਾਂ ਨਹੀਂ ਮਿਲਦੀ ਹੈ।
ਇਹ ਵੀ ਪੜ੍ਹੋ - Viral Video : ਸਟੇਜ 'ਤੇ ਲਾੜੇ ਦੀ ਹਰਕਤ ਤੋਂ ਭੜਕੀ ਲਾੜੀ, ਭਰੀ ਮਹਿਫਿਲ 'ਚ ਜੜ੍ਹ'ਤਾ ਥੱਪੜ
ਰਾਹੁਲ ਗਾਂਧੀ ਨੇ ਕਿਹਾ, ''ਦੇਸ਼ ’ਚ 2 ਵਿਚਾਰਧਾਰਾਵਾਂ ਦੀ ਲੜਾਈ ਹੈ। ਇਕ ਪਾਸੇ ਨਫਰਤ-ਹਿੰਸਾ ਹੈ ਅਤੇ ਦੂਜੇ ਪਾਸੇ ਮੁਹੱਬਤ-ਭਾਈਚਾਰਾ ਹੈ। ਆਰ. ਐੱਸ. ਐੱਸ.-ਭਾਜਪਾ ਦੇ ਲੋਕ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਜਦੋਂ ਕਿ ਕਾਂਗਰਸ ਪਾਰਟੀ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ।'' ਉਨ੍ਹਾਂ ਦੋਸ਼ ਲਾਇਆ, ''ਭਾਜਪਾ-ਆਰ. ਐੱਸ. ਐੱਸ. ਦੇ ਲੋਕ ਭਰਾ ਨੂੰ ਭਰਾ ਨਾਲ, ਇਕ ਧਰਮ ਨੂੰ ਦੂਜੇ ਧਰਮ ਨਾਲ ਅਤੇ ਇਕ ਭਾਸ਼ਾ ਨੂੰ ਦੂਜੀ ਭਾਸ਼ਾ ਨਾਲ ਲੜਾਉਂਦੇ ਹਨ। ਇਨ੍ਹਾਂ ਦਾ ਟੀਚਾ ਤੁਹਾਡਾ ਪੈਸਾ ਤੁਹਾਥੋਂ ਖੋਹ ਕੇ ਹਿੰਦੁਸਤਾਨ ਦੇ ਅਰਬਪਤੀਆਂ ਨੂੰ ਦੇਣਾ ਹੈ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੁਸਤਾਨ ਦੇ ਕੁਝ ਅਮੀਰ ਲੋਕਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ।''
ਇਹ ਵੀ ਪੜ੍ਹੋ - Budget 2025 Live : ਬਜਟ ਤੋਂ ਪਹਿਲਾਂ ਹੀ ਸੰਸਦ ਵਿਚੋਂ ਵਿਰੋਧੀ ਧਿਰ ਦਾ ਵਾਕਆਊਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8