ਮਹਾਕੁੰਭ ਜਾ ਰਹੀ ਬੱਸ ''ਚ ਲੱਗੀ ਭਿਆਨਕ ਅੱਗ, 35 ਯਾਤਰੀ ਸਨ ਸਵਾਰ
Thursday, Feb 20, 2025 - 01:31 PM (IST)

ਰਾਮਗੜ੍ਹ- ਮਹਾਕੁੰਭ ਲਈ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ 'ਚ ਭਿਆਨਕ ਅੱਗ ਲੱਗ ਗਈ। ਬੱਸ ਰਾਂਚੀ ਤੋਂ ਪ੍ਰਯਾਗਰਾਜ ਜਾ ਰਹੀ ਸੀ। ਰਾਮਗੜ੍ਹ ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਐੱਸਡੀਪੀਓ) ਪਰਮੇਸ਼ਵਰ ਪ੍ਰਸਾਦ ਨੇ ਦੱਸਿਆ ਕਿ ਘਟਨਾ ਸਮੇਂ ਬੱਸ 'ਚ 35 ਸ਼ਰਧਾਲੂ ਸਵਾਰ ਸਨ। ਹਾਲਾਂਕਿ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਇਹ ਘਟਨਾ ਰਾਤ ਕਰੀਬ 1 ਵਜੇ ਨੈਸ਼ਨਲ ਹਾਈਵੇਅ-33 'ਤੇ ਹੇਸਾਗੜ੍ਹਾ ਪਿੰਡ ਕੋਲ ਹਈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਪ੍ਰਸਾਦ ਨੇ ਦੱਸਿਆ ਕਿ ਬੱਸ ਤੋਂ ਛਾਲ ਮਾਰਦੇ ਸਮੇਂ ਡਰਾਈਵਰ ਨੂੰ ਕਈ ਸੱਟਾਂ ਲੱਗੀਆਂ ਅਤੇ ਉਸ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ,''ਸਾਰੇ ਸ਼ਰਧਾਲੂ ਸੁਰੱਖਿਅਤ ਹਨ, ਕਿਉਂਕਿ ਉਹ ਸਮੇਂ ਰਹਿੰਦੇ ਬੱਸ ਤੋਂ ਬਾਹਰ ਨਿਕਲਣ 'ਚ ਸਫ਼ਲ ਰਹੇ। ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।'' ਇਕ ਯਾਤਰੀ ਅਨੁਸਾਰ, ਬੱਸ 'ਚ ਸੜਨ ਦੀ ਬੱਦਬੂ ਆਉਣ ਤੋਂ ਬਾਅਦ ਡਰਾਈਵਰ ਨੇ ਵਾਹਨ ਰੋਕ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8