ਸੰਗਮ ''ਚ ਆਸਥਾ ਦਾ ਸੈਲਾਬ, 62 ਕਰੋੜ ਤੋਂ ਵੱਧ ਲੋਕਾਂ ਨੇ ਕੀਤਾ ਪੁੰਨ ਇਸ਼ਨਾਨ
Monday, Feb 24, 2025 - 12:29 PM (IST)

ਪ੍ਰਯਾਗਰਾਜ- ਮਹਾਕੁੰਭ 2025 ਦੇ ਸਮਾਪਨ ਨੇੜੇ ਆਉਣ ਦੇ ਨਾਲ ਹੀ ਸੰਗਮ 'ਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। 26 ਫਰਵਰੀ ਨੂੰ ਮਹਾਸ਼ਿਵਰਾਤਰੀ ਇਸ਼ਨਾਨ ਦੇ ਨਾਲ 45 ਦਿਨਾਂ ਤੱਕ ਚੱਲਣ ਵਾਲੇ ਮਹਾਕੁੰਭ ਦਾ ਸਮਾਪਨ ਹੋ ਜਾਵੇਗਾ। ਇਸ ਪਵਿੱਤਰ ਮੌਕੇ ਦਿਵਯ ਇਸ਼ਨਾਨ ਦਾ ਪੁੰਨ ਲਾਭ ਲੈਣ ਲਈ ਦੇਸ਼ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਤੀਰਥਰਾਜ ਪ੍ਰਯਾਗਰਾਜ ਦੀ ਧਰਤੀ 'ਤੇ ਕਦਮ ਰੱਖ ਰਹੇ ਹਨ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਸੋਮਵਾਰ ਨੂੰ ਇਸ਼ਨਾਨ ਕਰਨ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਅਤੇ ਸਵੇਰੇ 10 ਵਜੇ ਤੱਕ ਕਰੀਬ 55 ਲੱਖ ਸ਼ਰਧਾਲੂ ਆਸਥਾ ਦੀ ਡੁਬਕੀ ਲਗਾ ਚੁਕੇ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਮਹਾਕੁੰਭ 'ਚ ਸੰਗਮ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 62 ਕਰੋੜ ਤੋਂ ਵੱਧ ਹੋ ਚੁੱਕੀ ਹੈ। ਅੰਤਿਮ ਇਸ਼ਨਾਨ ਮੌਕੇ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਖ਼ਦਸ਼ੇ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਪ੍ਰਯਾਗਰਾਜ ਨੂੰ ਜੋੜਣ ਵਾਲੇ ਮਾਰਗਾਂ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਉੱਥੇ ਹੀ ਸੰਗਮ ਤੱਟ 'ਤੇ ਵੱਡੀ ਗਿਣਤੀ 'ਚ ਇਸ਼ਨਾਨ ਧਿਆਨ ਦਾ ਕ੍ਰਮ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8