ਦੁਲਹਨ ਵਾਂਗ ਸਜਿਆ ਮਹਾਕਾਲੇਸ਼ਵਰ ਮੰਦਰ, ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗਾਇਆ

Wednesday, Oct 30, 2024 - 03:51 PM (IST)

ਦੁਲਹਨ ਵਾਂਗ ਸਜਿਆ ਮਹਾਕਾਲੇਸ਼ਵਰ ਮੰਦਰ, ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗਾਇਆ

ਉਜੈਨ- ਵਿਸ਼ਵ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਵਿਚ ਇਸ ਵਾਰ ਦੀਵਾਲੀ ਮੌਕੇ ਵਿਸ਼ੇਸ਼ ਸਜਾਵਟ ਕੀਤੀ ਗਈ ਹੈ। ਜੋ ਸ਼ਰਧਾਲੂਆਂ ਅਤੇ ਸੈਲਾਨੀਆਂ ਵਿਚਾਲੇ ਖਿੱਚ ਦਾ ਕੇਂਦਰ ਬਣ ਗਈ ਹੈ। ਮੰਦਰ ਦੇ ਚਾਰੋਂ ਪਾਸੇ ਰੰਗ-ਬਿਰੰਗੀਆਂ LED ਲਾਈਟਾਂ ਨੇ ਇਸ ਨੂੰ ਅਦਭੁੱਤ ਰੂਪ ਦਿੱਤਾ ਹੈ।

PunjabKesari

ਇਸ ਦੀਵਾਲੀ ਸ਼ਰਧਾਲੂ ਦੂਰ-ਦੂਰ ਤੋਂ ਇਸ ਦ੍ਰਿਸ਼ ਦਾ ਆਨੰਦ ਲੈਣ ਆ ਰਹੇ ਹਨ। ਡਰੋਨ ਦੀ ਮਦਦ ਨਾਲ ਇਸ ਸਜਾਵਟ ਨੂੰ ਵੇਖਣ ਦਾ ਅਨੁਭਵ ਹੋਰ ਵੀ ਰੋਮਾਂਚਕ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਰੌਸ਼ਨੀ ਵਿਚ ਮਹਾਕਾਲੇਸ਼ਵਰ ਦੀ ਭਗਤੀ ਦਾ ਇਕ ਨਵਾਂ ਅਨੁਭਵ ਮਿਲਦਾ ਹੈ। ਮੰਦਰ ਪ੍ਰਸ਼ਾਸਨ ਨੇ ਇਸ ਸਾਲ ਦੀ ਸਜਾਵਟ ਨੂੰ ਹੋਰ ਵੀ ਖ਼ਾਸ ਬਣਾਉਣ ਲਈ ਕਈ ਨਵੇਂ ਵਿਚਾਰ ਸ਼ਾਮਲ ਕੀਤੇ ਹਨ, ਜਿਸ ਨਾਲ ਇਹ ਦ੍ਰਿਸ਼ ਹਰ ਕਿਸੇ ਨੂੰ ਮੰਤਰ ਮੁਗਧ ਕਰ ਰਿਹਾ ਹੈ। 


author

Tanu

Content Editor

Related News