ਮਹਾਕਾਲੇਸ਼ਵਰ ਮੰਦਰ ''ਚ ਭਸਮ ਆਰਤੀ ਦੀ ਬੁਕਿੰਗ ਹੋਈ ਫੁਲ
Tuesday, Dec 24, 2019 - 02:21 PM (IST)

ਉਜੈਨ— ਮਹਾਕਾਲੇਸ਼ਵਰ ਮੰਦਰ 'ਚ ਤੜਕੇ ਹੋਣ ਵਾਲੀ ਭਸਮ ਆਰਤੀ ਦੀ ਬੁਕਿੰਗ 31 ਦਸੰਬਰ ਨੂੰ ਨਹੀਂ ਹੋਵੇਗੀ। ਇਸ ਨੂੰ ਬਲਾਕ ਕਰ ਦਿੱਤਾ ਹੈ। ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਬੁਕਿੰਗ ਨਹੀਂ ਕੀਤੀ ਜਾਵੇਗੀ। ਮੰਗਲਵਾਰ ਤੋਂ 30 ਦਸੰਬਰ ਤੱਕ ਅਤੇ ਨਵੇਂ ਸਾਲ 'ਚ ਇਕ ਤੋਂ 5 ਜਨਵਰੀ 2020 ਤੱਕ ਵੀ ਆਨਲਾਈਨ ਬੁਕਿੰਗ ਫੁਲ ਹੋ ਚੁਕੀ ਹੈ। ਸ਼ਰਧਾਲੂ ਸਿਰਫ਼ ਆਮ ਬੁਕਿੰਗ ਕਾਊਂਟਰ ਤੋਂ ਬੁਕਿੰਗ ਕਰਵਾ ਸਕਣਗੇ। 2019 ਦੇ ਖਤਮ ਹੋਣ ਅਤੇ 2020 ਦੀ ਸ਼ੁਰੂਆਤ 'ਚ ਮਹਾਕਾਲੇਸ਼ਵਰ ਦੀ ਭਸਮ ਆਰਤੀ ਦੇ ਦਰਸ਼ਨ ਲਈ ਸ਼ਰਧਾਲੂਆਂ ਵਲੋਂ ਬੁਕਿੰਗ ਕਰਵਾਈ ਜਾ ਰਹੀ ਹੈ।
ਮੰਦਰ ਦੇ ਭਸਮ ਆਰਤੀ ਇੰਚਾਰਜ ਸਹਾਇਕ ਪ੍ਰਸ਼ਾਸਕ ਮੂਲਚੰਦ ਜੂਨਵਾਲ ਅਨੁਸਾਰ 31 ਦਸੰਬਰ ਨੂੰ ਆਨਲਾਈਨ ਅਤੇ ਆਫਲਾਈਨ ਬੁਕਿੰਗ ਪੂਰੀ ਤਰ੍ਹਾਂ ਬੰਦ ਰਹੇਗੀ। ਮੰਗਲਵਾਰ ਤੋਂ 30 ਦਸੰਬਰ ਤੱਕ ਅਤੇ 2020 ਦੀ ਸ਼ੁਰੂਆਤ 'ਚ ਇਕ ਤੋਂ 5 ਜਨਵਰੀ ਤੱਕ ਵੀ ਆਨਲਾਈਨ ਬੁਕਿੰਗ ਫੁਲ ਹੋ ਚੁਕੀ ਹੈ। ਇਨ੍ਹਾਂ ਤਰੀਕਾਂ 'ਚ ਸਿਰਫ਼ ਆਮ ਕਾਊਂਟਰ ਤੋਂ ਹੀ ਆਫਲਾਈਨ ਬੁਕਿੰਗ ਕਰਵਾਈ ਜਾ ਸਕੇਗੀ। ਸਾਲ 2019 ਦੇ ਆਖੀਰ 'ਚ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਨਾਲ ਐਤਵਾਰ ਤੋਂ ਹੀ ਮੰਦਰ 'ਚ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਇਸੇ ਗਿਣਤੀ 'ਚ ਭਸਮ ਆਰਤੀ 'ਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵੀ ਵਧ ਗਈ ਹੈ। ਰੋਜ਼ 2100 ਸ਼ਰਧਾਲੂਆਂ ਨੂੰ ਭਸਮ ਆਰਤੀ ਦਰਸ਼ਨ ਕਰਵਾਏ ਜਾ ਰਹੇ ਹਨ।