ਮਹਾਕਾਲੇਸ਼ਵਰ ਮੰਦਰ ''ਚ 10 ਦਿਨ ਤੱਕ ਮਨਾਈ ਜਾਵੇਗੀ ਮਹਾਸ਼ਿਵਰਾਤਰੀ, ਹਰ ਦਿਨ ਹੋਵੇਗਾ ਬੇਹੱਦ ਖ਼ਾਸ
Friday, Feb 06, 2026 - 03:33 PM (IST)
ਉਜੈਨ- ਮੱਧ ਪ੍ਰਦੇਸ਼ ਦੀ ਧਾਰਮਿਕ ਨਗਰੀ ਉਜੈਨ ਦੇ ਰਾਜਾਧਿਰਾਜ ਭਗਵਾਨ ਮਹਾਕਾਲੇਸ਼ਵਰ ਮੰਦਰ 'ਚ ਇਸ ਵਾਰ 10 ਦਿਨਾਂ ਤੱਕ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਵੇਗਾ। ਅੱਜ ਤੋਂ ਸ਼ੁਰੂ ਹੋਈ ਨਵਰਾਤਰੀ ਦੌਰਾਨ ਭਗਵਾਨ ਮਹਾਕਾਲੇਸ਼ਵਰ ਹਰ ਦਿਨ ਲਾੜਾ ਬਣਨਗੇ ਅਤੇ ਹਰ ਦਿਨ ਨਵਾਂ ਸ਼ਿੰਗਾਰ ਕੀਤਾ ਜਾਵੇਗਾ। ਸ਼੍ਰੀ ਮਹਾਕਾਲੇਸ਼ਵਰ ਮੰਦਰ ਪ੍ਰਬੰਧ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਸ਼੍ਰੀ ਮਹਾਕਾਲੇਸ਼ਵਰ ਮੰਦਰ 'ਚ ਅੱਜ ਸ਼ੁੱਕਰਵਾਰ ਤੋਂ ਸ਼ਿਵ ਨਵਰਾਤਰੀ ਦੀ ਸ਼ੁਰੂਆਤ ਦੇ ਨਾਲ ਉਤਸਵ ਦੇ ਪਹਿਲੇ ਦਿਨ ਪਰੰਪਰਾ ਅਨੁਸਾਰ ਸਭ ਤੋਂ ਪਹਿਲੇ ਨੈਵੇਦਿਆ ਕਮਰੇ 'ਚ ਭਗਵਾਨ ਚੰਦਰਮੌਲੇਸ਼ਵਰ ਦੀ ਪੂਜਾ ਹੋਇਆ, ਜਿਸਤੋਂ ਬਾਅਦ ਭਗਵਾਨ ਕੋਟੇਸ਼ਵਰ ਮਹਾਦੇਵ ਦਾ ਵਿਸ਼ੇਵ ਪੂਜਨ ਅਤੇ ਆਰਤੀ ਕੀਤੀ ਗਈ।
ਸੂਤਰਾਂ ਨੇ ਦੱਸਿਆ ਕਿ ਮੰਦਰ 'ਚ ਇਸ ਸਾਲ ਮਹਾਸ਼ਿਵਰਾਤਰੀ ਉਤਸਵ ਤਰੀਕਾਂ ਦੇ ਵਾਧੇ ਕਾਰਨ 10 ਦਿਨਾਂ (6 ਤੋਂ 15 ਜਨਵਰੀ) ਤੱਕ ਮਨਾਇਆ ਜਾਵੇਗਾ। ਅੱਜ ਕੋਟੇਸ਼ਵਰ ਮਹਾਦੇਵ ਪੂਜਨ ਤੋਂ ਸ਼ੁਰੂ ਹੋਣ ਵਾਲੇ ਤਿਉਹਾਰ 'ਚ ਭਗਵਾਨ ਮਹਾਕਾਲੇਸ਼ਵਰ ਦਾ ਹਰ ਦਿਨ ਵਿਸ਼ੇਸ਼ ਸ਼ਿੰਗਾਰ ਹੋਵੇਗਾ। 16 ਫਰਵਰੀ ਨੂੰ ਸਿਹਰਾ ਦਰਸ਼ਨ ਅਤੇ ਸਾਲ 'ਚ ਇਕ ਵਾਰ ਹੋਣ ਵਾਲੀ ਦੁਪਹਿਰ ਦੀ ਭਸਮ ਆਰਤੀ ਨਾਲ ਉਤਸਵ ਦਾ ਸਮਾਪਨ ਹੋਵੇਗਾ। ਸ਼੍ਰੀ ਮਹਾਕਾਲੇਸ਼ਵਰ ਮੰਦਰ ਇਕਮਾਤਰ ਅਜਿਹਾ ਸਥਾਨ ਹੈ, ਜਿੱਥੇ ਮਹਾਸ਼ਿਵਰਾਤਰੀ ਦਾ ਉਤਸਵ ਪੂਰੇ 9 ਦਿਨਾਂ ਤੱਕ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੋਟੇਸ਼ਵਰ ਮਹਾਦੇਵ ਦਾ ਅੱਜ ਪੂਜਨ ਕਰਨ ਦੇ ਨਾਲ ਇਸ 10 ਦਿਨਾਂ ਉਤਸਵ ਦੀ ਸ਼ੁਰੂਆਤ ਹੋ ਚੁੱਕ ਹੈ। ਇਸ ਤੋਂ ਬਾਅਦ ਹਰ ਦਿਨ ਬਾਬਾ ਮਹਾਕਾਲ ਦੇ ਵੱਖ-ਵੱਖ ਰੂਪਾਂ 'ਚ ਸ਼ਿੰਗਾਰ ਕੀਤਾ ਜਾਵੇਗਾ। ਮਹਾਸ਼ਿਵਰਾਤਰੀ 'ਤੇ ਮਹਾਕਾਲੇਸ਼ਵਰ ਮੰਦਰ ਦੇ ਕਿਵਾੜ 44 ਘੰਟੇ ਤੱਕ ਖੁੱਲ੍ਹੇ ਰਹਿਣਗੇ, ਜਿਸ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਮਹਾਕਾਲ ਦੇ ਆਸਾਨੀ ਨਾਲ ਦਰਸ਼ਨ ਕਰ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
