IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ ਹੋਵੇਗਾ ਮੁਕਾਬਲਾ
Tuesday, Mar 31, 2026 - 04:39 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਇਤਿਹਾਸ ਕਈ ਯਾਦਗਾਰ ਪਲਾਂ ਦਾ ਗਵਾਹ ਰਿਹਾ ਹੈ ਪਰ ਇਸ ਸੀਜ਼ਨ (IPL 2026) ਵਿੱਚ ਇੱਕ ਅਜਿਹਾ ਇਤਿਹਾਸਕ ਪਲ ਦੇਖਣ ਨੂੰ ਮਿਲੇਗਾ ਜੋ ਭਾਰਤੀ ਟੀ-20 ਲੀਗ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਆਈਪੀਐਲ ਦੇ 19ਵੇਂ ਸੀਜ਼ਨ ਵਿੱਚ ਪਹਿਲੀ ਵਾਰ ਪਿਤਾ ਅਤੇ ਪੁੱਤਰ ਦੀਆਂ ਟੀਮਾਂ ਇੱਕ-ਦੂਜੇ ਦੇ ਖਿਲਾਫ ਮੈਦਾਨ ਵਿੱਚ ਉਤਰਨਗੀਆਂ। ਅਸੀਂ ਗੱਲ ਕਰ ਰਹੇ ਹਾਂ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੇ ਬੇਟੇ ਅਰਜੁਨ ਤੇਂਦੁਲਕਰ ਦੀ।
ਦੱਸ ਦੇਈਏ ਕਿ ਸਾਲ 2025 ਤੱਕ ਸਚਿਨ ਅਤੇ ਅਰਜੁਨ ਦੋਵੇਂ ਮੁੰਬਈ ਇੰਡੀਅਨਜ਼ (MI) ਦੀ ਟੀਮ ਨਾਲ ਹੀ ਜੁੜੇ ਹੋਏ ਸਨ, ਪਰ ਆਈਪੀਐਲ 2026 ਵਿੱਚ ਸਥਿਤੀ ਬਦਲ ਗਈ ਹੈ। ਅਰਜੁਨ ਤੇਂਦੁਲਕਰ ਨੂੰ ਇਸ ਵਾਰ ਦੀ ਨਿਲਾਮੀ ਵਿੱਚ ਲਖਨਊ ਸੁਪਰ ਜਾਇੰਟਸ (LSG) ਨੇ ਖਰੀਦ ਲਿਆ ਹੈ, ਜਦਕਿ ਸਚਿਨ ਤੇਂਦੁਲਕਰ ਪਹਿਲਾਂ ਦੀ ਤਰ੍ਹਾਂ ਮੁੰਬਈ ਇੰਡੀਅਨਜ਼ ਦੇ ਨਾਲ ਬਤੌਰ ਮੈਂਟਰ (Mentor) ਜੁੜੇ ਹੋਏ ਹਨ।
ਇਹ ਵੀ ਪੜ੍ਹੋ- BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ
ਪ੍ਰਸ਼ੰਸਕਾਂ ਨੂੰ ਇਸ ਦਿਲਚਸਪ ਟਾਕਰੇ ਲਈ 4 ਮਈ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਇਹ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪਿਤਾ ਸਚਿਨ ਆਪਣੀ ਟੀਮ ਨੂੰ ਜਿੱਤ ਦੇ ਗੁਰ ਸਿਖਾਉਣਗੇ ਅਤੇ ਦੂਜੇ ਪਾਸੇ ਪੁੱਤਰ ਅਰਜੁਨ ਆਪਣੀ ਨਵੀਂ ਟੀਮ ਲਖਨਊ ਵੱਲੋਂ ਉਨ੍ਹਾਂ ਨੂੰ ਚੁਣੌਤੀ ਦੇਣਗੇ।
ਅਰਜੁਨ ਤੇਂਦੁਲਕਰ ਲਈ ਇਹ ਲਖਨਊ ਸੁਪਰ ਜਾਇੰਟਸ ਵੱਲੋਂ ਡੈਬਿਊ ਸੀਜ਼ਨ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ 2023 ਵਿੱਚ ਮੁੰਬਈ ਇੰਡੀਅਨਜ਼ ਲਈ ਆਪਣਾ ਆਈਪੀਐਲ ਸਫਰ ਸ਼ੁਰੂ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ 5 ਮੈਚ ਖੇਡ ਕੇ 3 ਵਿਕਟਾਂ ਲਈਆਂ ਸਨ। ਹੁਣ ਉਹ ਇੱਕ ਆਲਰਾਊਂਡਰ ਵਜੋਂ ਲਖਨਊ ਦੀ ਟੀਮ ਦਾ ਹਿੱਸਾ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 4 ਮਈ ਨੂੰ ਉਹ ਪਲੇਇੰਗ ਇਲੈਵਨ ਵਿੱਚ ਨਜ਼ਰ ਆ ਸਕਦੇ ਹਨ। ਸਚਿਨ ਤੇਂਦੁਲਕਰ ਮੁੰਬਈ ਦੀ ਟੀਮ ਦੀਆਂ ਕਮੀਆਂ ਨੂੰ ਦੂਰ ਕਰਨ ਅਤੇ ਰਣਨੀਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ- '31 ਮਈ ਨੂੰ ਪੰਜਾਬ ਕਿੰਗਜ਼ ਚੁੱਕੇਗੀ IPL ਦੀ ਟਰਾਫੀ', ਸਟਾਰ ਬੱਲੇਬਾਜ਼ ਨੇ ਕੀਤੀ ਵੱਡੀ ਭਵਿੱਖਬਾਣੀ
