ਮਹਾਦੇਵ ਸੱਟੇਬਾਜ਼ੀ ਐਪ : ED ਨੇ ਕੋਲਕਾਤਾ ’ਚ ਫਿਰ ਕੀਤੀ ਛਾਪੇਮਾਰੀ

Friday, Dec 13, 2024 - 11:38 PM (IST)

ਮਹਾਦੇਵ ਸੱਟੇਬਾਜ਼ੀ ਐਪ : ED ਨੇ ਕੋਲਕਾਤਾ ’ਚ ਫਿਰ ਕੀਤੀ ਛਾਪੇਮਾਰੀ

ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਿਹਾ ਕਿ ਉਸ ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਕੋਲਕਾਤਾ ’ਚ ਨਵੇਂ ਸਿਰਿਓਂ ਛਾਪੇਮਾਰੀ ਕੀਤੀ ਹੈ ਅਤੇ 130 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਜ਼ਮਾਨਤਾਂ ਅਤੇ ਜਮ੍ਹਾ ਰਾਸ਼ੀ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਹੈ।

ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਤਲਾਸ਼ੀ ਮੁਹਿੰਮ ਵੀਰਵਾਰ ਨੂੰ ਚਲਾਈ ਗਈ। ਇਹ ਮਾਮਲਾ ਸੰਘੀ ਏਜੰਸੀ ਵੱਲੋਂ ਜਾਰੀ ਜਾਂਚ ਨਾਲ ਸਬੰਧਤ ਹੈ, ਜਿਸ ’ਚ ਛੱਤੀਸਗੜ੍ਹ ਦੇ ਕਈ ਉੱਚੇ ਅਹੁਦਿਆਂ ’ਤੇ ਤਾਇਨਾਤ ਨੌਕਰਸ਼ਾਹਾਂ ਅਤੇ ਨੇਤਾਵਾਂ ਦੇ ਸ਼ਾਮਲ ਹੋਣ ਦਾ ਦੋਸ਼ ਹੈ।

ਈ. ਡੀ. ਨੇ ਕਿਹਾ ਕਿ ਕੋਲਕਾਤਾ ’ਚ ਕੀਤੀ ਗਈ ਤਲਾਸ਼ੀ ਦੌਰਾਨ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੀਆਂ ਵਿਵਸਥਾਵਾਂ ਤਹਿਤ 130.57 ਕਰੋੜ ਰੁਪਏ ਮੁੱਲ ਦੀਆਂ ਜ਼ਮਾਨਤਾਂ ਅਤੇ ਜਮ੍ਹਾ ਰਾਸ਼ੀ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਗਈ ਹੈ।


author

Rakesh

Content Editor

Related News