ਰੇਲਵੇ ਦਾ ਵੱਡਾ ਐਲਾਨ, ਮਹਾਕੁੰਭ ਜਾਣ ਵਾਲੀਆਂ ਸਾਰੀਆਂ ਸਪੈਸ਼ਲ ਟਰੇਨਾਂ ਰੱਦ
Wednesday, Jan 29, 2025 - 09:58 AM (IST)
ਪ੍ਰਯਾਗਰਾਜ- ਪ੍ਰਯਾਗਰਾਜ 'ਚ ਮੌਨੀ ਮੱਸਿਆ ਦੇ ਦਿਨ ਜ਼ਿਆਦਾ ਭੀੜ ਨੂੰ ਦੇਖਦੇ ਹੋਏ ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ ਤੋਂ ਪ੍ਰਯਾਗਰਾਜ ਜਾਣ ਵਾਲੀ ਮਹਾਕੁੰਭ ਮੇਲਾ ਸਪੈਸ਼ਲ ਟਰੇਨਾਂ ਦੇ ਸੰਚਾਲਨ ਨੂੰ ਰੋਕ ਦਿੱਤਾ ਗਿਆ ਹੈ। ਇਸ ਕਾਰਨ ਜੰਕਸ਼ਨ 'ਤੇ ਪ੍ਰਯਾਗਰਾਜ ਜਾਣ ਵਾਲੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ।
ਇਹ ਵੀ ਪੜ੍ਹੋ- ਮਹਾਕੁੰਭ 'ਚ ਮਚੀ ਭਾਜੜ; 17 ਸ਼ਰਧਾਲੂਆਂ ਦੀ ਮੌਤ, ਅੰਮ੍ਰਿਤ ਇਸ਼ਨਾਨ ਹੋਇਆ ਮੁਲਤਵੀ
ਪੰਡਿਤ ਦੀਨਦਿਆਲ ਉਪਾਧਿਆਏ ਰੇਲਵੇ ਡਵੀਜ਼ਨ ਦੇ ਕਮਰਸ਼ੀਅਲ ਮੈਨੇਜਰ ਮਨੀਸ਼ ਕੁਮਾਰ ਨੇ ਦੱਸਿਆ ਕਿ ਅਗਲੇ ਹੁਕਮਾਂ ਤੱਕ ਸਪੈਸ਼ਲ ਟਰੇਨ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਕੁੰਭ ਮੇਲਾ ਸਪੈਸ਼ਲ ਟਰੇਨਾਂ ਫਿਲਹਾਲ ਅਸਥਾਈ ਤੌਰ 'ਤੇ ਬੰਦ ਰਹਿਣਗੀਆਂ। ਰੈਗੂਲਰ ਟਰੇਨਾਂ ਚੱਲਦੀਆਂ ਰਹਿਣਗੀਆਂ। ਪ੍ਰਯਾਗਰਾਜ 'ਚ ਭੀੜ ਜ਼ਿਆਦਾ ਹੋਣ ਕਾਰਨ ਸਪੈਸ਼ਲ ਟਰੇਨ ਨੂੰ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 81 ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਹੋਏ ਜਾਰੀ
ਮਹਾਕੁੰਭ 'ਚ ਕਿਵੇਂ ਹੋਇਆ ਹਾਦਸਾ?
ਮੌਨੀ ਮੱਸਿਆ ਦੇ ਇਸ਼ਨਾਨ ਕਾਰਨ ਮੰਗਲਵਾਰ ਰਾਤ 2 ਵਜੇ ਤੋਂ ਹੀ ਸੰਗਮ ਕੰਢੇ 'ਤੇ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਸ ਦੌਰਾਨ ਬੈਰੀਕੇਡਿੰਗ ਦਾ ਇੱਕ ਹਿੱਸਾ ਢਹਿ ਗਿਆ ਅਤੇ ਭਾਜੜ ਮਚ ਗਈ। ਕੁਝ ਹੀ ਮਿੰਟਾਂ 'ਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਅਤੇ ਲੋਕ ਇਧਰ-ਉਧਰ ਭੱਜਣ ਲੱਗੇ। ਕਈ ਸ਼ਰਧਾਲੂਆਂ ਦਾ ਸਾਮਾਨ ਡਿੱਗ ਗਿਆ, ਜਿਸ ਕਾਰਨ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ- ਧਾਰਮਿਕ ਸਮਾਗਮ ਦੌਰਾਨ ਟੁੱਟਿਆ ਮੰਚ, ਸ਼ਰਧਾਲੂਆਂ 'ਚ ਮਚੀ ਭਾਜੜ, 7 ਮਰੇ
ਇਸ ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਅਸੀਂ ਆਰਾਮ ਨਾਲ ਜਾ ਰਹੇ ਸੀ ਕਿ ਅਚਾਨਕ ਭੀੜ ਬਹੁਤ ਜ਼ਿਆਦਾ ਵੱਧ ਗਈ ਅਤੇ ਹਫੜਾ-ਦਫੜੀ ਮਚ ਗਈ। ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਜਗ੍ਹਾ ਨਹੀਂ ਸੀ। ਹਰ ਕੋਈ ਇਧਰ ਉਧਰ ਗਿਆ। ਕਈ ਲੋਕ ਜ਼ਖਮੀ ਹੋਏ ਹਨ। ਸਥਿਤੀ ਅਜਿਹੀ ਹੈ ਕਿ ਪਤਾ ਨਹੀਂ ਕੀ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8