ਨਾਜਾਇਜ਼ ਸੰਬੰਧ ਦੇ ਸ਼ੱਕ ''ਚ ਜਨਾਨੀ ਦੀ ਕੁੱਟਮਾਰ, ਪਤੀ ਨੂੰ ਮੋਢੇ ''ਤੇ ਬਿਠਾ ਕੇ ਪੂਰੇ ਪਿੰਡ ''ਚ ਘੁੰਮਾਇਆ

07/31/2020 2:41:41 PM

ਝਾਬੁਆ- ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਝਾਬੁਆ ਜ਼ਿਲ੍ਹੇ 'ਚ ਪ੍ਰੇਮ ਸੰਬੰਧ ਦੇ ਸ਼ੱਕ 'ਚ ਇਕ ਆਦਿਵਾਸੀ ਜਨਾਨੀ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤਾਲਿਬਾਨੀ ਸਜ਼ਾ ਦਿੰਦੇ ਹੋਏ ਉਸ ਦੇ ਮੋਢੇ 'ਤੇ ਪਤੀ ਨੂੰ ਬਿਠਾ ਕੇ ਕੁੱਟਮਾਰ ਕਰਦੇ ਹੋਏ ਪੂਰੇ ਪਿੰਡ 'ਚ ਘੁੰਮਾਇਆ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੀੜਤ ਜਨਾਨੀ ਦੀ ਰਿਪੋਰਟ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਵੀਰਵਾਰ ਰਾਤ ਉਸ ਦੇ ਪਤੀ ਸਮੇਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ 2 ਦੋਸ਼ੀ ਹਾਲੇ ਫਰਾਰ ਹੈ। ਝਾਬੁਆ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 15 ਕਿਲੋਮੀਟਰ ਦੂਰ ਝਾਬੁਆ ਕੋਤਵਾਲੀ ਅਧੀਨ ਪਿੰਡ ਛਾਪਰੀ ਰਣਵਾਸਾ 'ਚ ਮੰਗਲਵਾਰ ਨੂੰ ਇਹ ਘਟਨਾ ਹੋਈ। ਬੁੱਧਵਾਰ ਰਾਤ ਇਸ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਜਨਾਨੀ ਦੇ ਮੋਢੇ 'ਤੇ ਉਸ ਦੇ ਪਤੀ ਨੂੰ ਬਿਠਾ ਕੇ ਕੁਝ ਲੋਕ ਉਸ ਨੂੰ ਕੁੱਟਦੇ ਹੋਏ ਪਿੰਡ 'ਚ ਘੁੰਮਾਉਂਦੇ ਦੇਖੇ ਜਾ ਰਹੇ ਹਨ। ਜਨਾਨੀ ਦੇ ਪਿੱਛੇ ਭੀੜ ਵੀ ਹੈ। 

ਝਾਬੁਆ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਆਸ਼ੂਤੋਸ਼ ਗੁਪਤਾ ਨੇ ਸ਼ੁੱਕਰਵਾਰ ਨੂੰ ਦੱਸਿਆ,''ਸਮਾਜਿਕ ਕੁਰੀਤੀਆਂ ਕਾਰਨ ਇਹ ਘਟਨਾ ਵਾਪਰੀ ਹੈ। ਘਟਨਾ 'ਚ 7 ਦੋਸ਼ੀ ਬਮਆਏ ਗਏ ਹਨ। ਇਨ੍ਹਾਂ 'ਚ ਸਾਰੇ ਪੀੜਤ ਜਨਾਨੀ ਦੇ ਰਿਸ਼ਤੇਦਾਰ ਹਨ।'' ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ  ਕੀਤਾ ਗਿਆ ਹੈ। ਗੁਪਤਾ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਜਨਾਨੀ ਦਾ ਪਤੀ ਬਦੀਆ ਸਿੰਗਾੜ ਨਾਲ ਦਿਤੂ ਸਿੰਗਾੜ, ਝਿਤਰਾ ਸਿੰਗਾੜ, ਸ਼ੰਕਰ ਭਾਭਰ ਅਤੇ ਭੁਰੂ ਸਿੰਗਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਨਾਨੀ ਦੇ ਜੇਠ ਕਾਠੀਆ ਅਤੇ ਜੇਠਾਣੀ ਧਨੀ ਬਾਈ ਹਾਲੇ ਫਰਾਰ ਹਨ। ਪੁਲਸ ਉਨ੍ਹਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕਰ ਰਹੀ ਹੈ। ਗੁਪਤਾ ਨੇ ਦੱਸਿਆ ਕਿ ਪੀੜਤਾ ਦਾ ਵਿਆਹ 3 ਸਾਲ ਪਹਿਲਾਂ ਪੂਰਬ ਛਾਪਰੀ ਰਣਵਾਸਾ ਦੇ ਬਦੀਆ ਨਾਂ ਦੇ ਨੌਜਵਾਨ ਨਾਲ ਹੋਇਆ ਸੀ। ਗੁਪਤਾ ਨੇ ਦੱਸਿਆ ਕਿ ਪੀੜਤ ਜਨਾਨੀ ਵਲੋਂ ਬੁੱਧਵਾਰ ਦੀ ਰਾਤ ਝਾਬੁਆ ਕੋਤਵਾਲੀ 'ਤੇ ਮਾਮਲੇ ਦੀ ਰਿਪੋਰਟ ਦਰਜ ਕਰਵਾਈ ਗਈ।


DIsha

Content Editor

Related News