ਵਿਆਹ ਤੋਂ ਅਗਲੇ ਦਿਨ ਪਤੀ ਨੂੰ ਬੋਲੀ ਪਤਨੀ, ਕਿਸੇ ਹੋਰ ਨੂੰ ਕਰਦੀ ਹਾਂ ਪਿਆਰ

01/07/2020 10:15:57 PM

ਭੋਪਾਲ- ਆਮ ਕਰਕੇ ਦੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਪਤੀ ਨੂੰ ਆਪਣੀ ਪਤਨੀ ਦੇ ਆਸ਼ਿਕ ਦੀ ਖਬਰ ਲੱਗ ਜਾਂਦੀ ਹੈ ਤਾਂ ਜੰਗ ਜਿਹੇ ਹਾਲਾਤ ਬਣ ਜਾਂਦੇ ਹਨ। ਗੱਲ ਲੜਾਈ ਝਗੜੇ ਤੋਂ ਲੈ ਕੇ ਪੁਲਸ ਤੇ ਕੋਰਟ ਤੱਕ ਪਹੁੰਚ ਜਾਂਦੀ ਹੈ ਪਰ ਭੋਪਾਲ ਵਿਚ ਜੋ ਹੋਇਆ ਉਸ ਬਾਰੇ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਤੁਸੀਂ ਬਹੁਤ ਪਹਿਲਾਂ ਆਈ ਇਕ ਫਿਲਮ ਜ਼ਰੂਰ ਦੇਖੀ ਹੋਵੇਗੀ, ਜਿਸ ਦਾ ਨਾਂ 'ਹਮ ਦਿਲ ਦੇ ਚੁਕੇ ਸਨਮ' ਸੀ। ਉਸ ਫਿਲਮ ਵਿਚ ਅਦਾਕਾਰ ਅਜੇ ਦੇਵਗਨ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਨਾਲ ਮਿਲਾਉਣ ਲਈ ਲੈ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਭੋਪਾਲ ਵਿਚ ਸਾਹਮਣੇ ਆਇਆ ਹੈ। ਅਸਲ ਵਿਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਬੀਚੇ ਸਾਲ 1 ਜੁਲਾਈ ਨੂੰ ਇਕ ਲੜਕੀ ਦੇ ਵਿਆਹ ਰੇਲਵੇ ਵਿਚ ਵੱਡੇ ਅਹੁਦੇ 'ਤੇ ਨੌਕਰੀ ਕਰਨ ਵਾਲੇ ਵਿਅਕਤੀ ਨਾਲ ਹੋਈ। ਵਿਆਹ ਤੋਂ ਦੂਜੇ ਦਿਨ ਹੀ ਲੜਕੀ ਨੇ ਆਪਣੇ ਪਤੀ ਨੂੰ ਦੱਸ ਦਿੱਤਾ ਕਿ ਉਹ ਪਤਨੀ ਧਰਮ ਨਿਭਾਉਣ ਵਿਚ ਅਸਮਰਥ ਹੈ ਕਿਉਂਕਿ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਹੈ।

ਜਦੋਂ ਰੇਲਵੇ ਅਧਿਕਾਰੀ ਨੇ ਆਪਣੀ ਪਤਨੀ ਤੋਂ ਪੁੱਛਿਆ ਕਿ ਇਹ ਗੱਲ ਉਸ ਨੇ ਪਹਿਲਾਂ ਕਿਉਂ ਨਹੀਂ ਦੱਸੀ ਤਾਂ ਲੜਕੀ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਗੱਲ ਨਹੀਂ ਕਰਨ ਦਿੱਤੀ ਤੇ ਮਰ ਜਾਣ ਦੀ ਧਮਕੀ ਦਿੱਤੀ, ਜਿਸ ਕਾਰਨ ਉਸ ਨੇ ਮਜਬੂਰ ਹੋ ਕੇ ਵਿਆਹ ਕਰ ਲਿਆ। ਪਤਨੀ ਦੇ ਮੂੰਹੋਂ ਇਹ ਗੱਲ ਸੁਣ ਕੇ ਅਧਿਕਾਰੀ ਨੇ ਉਸ ਨੂੰ ਪ੍ਰੇਮੀ ਨਾਲ ਮਿਲਾਉਣ ਦੀ ਠਾਣ ਲਈ ਤੇ ਭੋਪਾਲ ਫੈਮਿਲੀ ਕੋਰਟ ਜਾ ਕੇ ਤਲਾਕ ਦੀ ਅਰਜ਼ੀ ਦਾਖਲ ਕਰ ਦਿੱਤੀ ਤਾਂ ਕਿ ਉਹ ਪਤਨੀ ਨੂੰ ਕਾਨੂੰਨੀ ਢੰਗ ਨਾਲ ਉਸ ਦੇ ਪ੍ਰੇਮੀ ਨਾਲ ਮਿਲਾ ਸਕੇ।

ਇਸ ਕੇਸ ਨੂੰ ਲੈ ਕੇ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਪ੍ਰੇਮੀ ਨਾਲ ਮਿਲ ਚੁੱਕਿਆ ਹੈ ਤੇ ਉਹ ਆਦਮੀ ਵੀ ਆਪਣੀ ਪ੍ਰੇਮਿਕਾ ਨਾਲ ਸੱਚਾ ਪਿਆਰ ਕਰਦਾ ਹੈ। ਉਹਨਾਂ ਨੇ ਦੱਸਿਆ ਕਿ ਉਸ ਨੇ ਲੜਕੇ ਨੂੰ ਹਰ ਤਰ੍ਹਾਂ ਨਾਲ ਅਜ਼ਮਾਇਆ, ਜਿਸ ਵਿਚ ਉਹ ਸਫਲ ਰਿਹਾ, ਜਿਸ ਤੋਂ ਬਾਅਦ ਅਧਿਕਾਰੀ ਨੇ ਦੋਵਾਂ ਨੂੰ ਮਿਲਵਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਥੇ ਹੀ ਅਧਿਕਾਰੀ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਹੀ ਦਫਤਰ ਵਿਚ ਨਾਲ ਕੰਮ ਕਰਨ ਵਾਲੇ ਪੁਰਸ਼ ਸਹਿ-ਕਰਮਚਾਰੀ ਨਾਲ ਪਿਆਰ ਕਰਦੀ ਸੀ ਪਰ ਪ੍ਰਾਈਵੇਟ ਨੌਕਰੀ ਹੋਣ ਕਾਰਨ ਉਸ ਦੇ ਪਰਿਵਾਰ ਨੇ ਉਸ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ।


Baljit Singh

Content Editor

Related News