ਮੱਧ ਪ੍ਰਦੇਸ਼: ਧਮਾਕਾਖੇਜ਼ ਸਮੱਗਰੀ ਵਾਲੇ ਗੋਦਾਮ ’ਚੋਂ 300 ਕਿੱਲੋ ‘ਜਿਲੇਟਿਨ’ ਦੀਆਂ ਛੜਾਂ ਚੋਰੀ
Thursday, Sep 10, 2026 - 09:19 AM (IST)
ਇੰਦੌਰ (ਏਜੰਸੀ)- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ ਅਣਪਛਾਤੇ ਬਦਮਾਸ਼ਾਂ ਨੇ ਮਹੂ ਫੌਜੀ ਛਾਉਣੀ ਦੇ ਨੇੜੇ ਇਕ ਨਿੱਜੀ ਫਰਮ ਦੇ ਧਮਾਕਾਖੇਜ਼ ਸਮੱਗਰੀ ਵਾਲੇ ਗੋਦਾਮ ’ਚੋਂ ਲੱਗਭਗ 300 ਕਿੱਲੋ ਜਿਲੇਟਿਨ ਦੀਆਂ ਛੜਾਂ ਅਤੇ ‘ਡੈਟੋਨੇਟਿੰਗ ਫਿਊਜ਼’ (ਧਮਾਕਾਖੇਜ਼ ਸਮੱਗਰੀ ਨਾਲ ਜੁੜੀ ਤਾਰ, ਜਿਸ ਦੀ ਵਰਤੋਂ ਦੂਰੋਂ ਧਮਾਕਾ ਕਰਨ ਲਈ ਕੀਤੀ ਜਾਂਦੀ ਹੈ) ਚੋਰੀ ਕਰ ਲਏ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਗੋਦਾਮ ਦੇ ਵਿਅਕਤੀਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਅੱਜ ਪੂਰਨ ਤੌਰ 'ਤੇ ਬੰਦ ਰਹੇਗਾ ਜਲੰਧਰ, ਘਰੋਂ ਨਿਕਲਣ ਤੋਂ ਪਹਿਲਾਂ ਲੋਕ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ 15 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਗਠਿਤ ਕੀਤੀ ਗਈ ਹੈ। ਪੁਲਸ ਦੇ ਡਿਪਟੀ ਸੁਪਰਡੈਂਟ (ਡੀ. ਐੱਸ. ਪੀ.) ਉਮਾਕਾਂਤ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਣਪਛਾਤੇ ਬਦਮਾਸ਼ਾਂ ਨੇ ਬੜਗੋਂਦਾ ਥਾਣਾ ਖੇਤਰ ’ਚ 6 ਅਤੇ 7 ਸਤੰਬਰ ਦੀ ਦਰਮਿਆਨੀ ਰਾਤ ਇਕ ਨਿੱਜੀ ਫਰਮ ਦੇ ਧਮਾਕਾਖੇਜ਼ ਸਮੱਗਰੀ ਵਾਲੇ ਗੋਦਾਮ ਦੀ ਖਿੜਕੀ ਦੀ ਜਾਲੀ ਤੋੜ ਕੇ ਅੰਦਰ ਦਾਖਲ ਹੋਏ। ਇਸ ਦੌਰਾਨ ਉਨ੍ਹਾਂ ਨੇ ਜਿਲੇਟਿਨ ਦੀਆਂ ਛੜਾਂ ਅਤੇ ਡੈਟੋਨੇਟਿੰਗ ਫਿਊਜ਼ ਦਾ 375 ਮੀਟਰ ਲੰਬਾ ਇਕ ਰੋਲ ਚੋਰੀ ਕਰ ਲਿਆ ਅਤੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਐਮੀ ਵਿਰਕ 'ਤੇ ਫਾਇਰਿੰਗ ਦੀ ਘਟਨਾ ਦਾ ਸੱਚ ਆਇਆ ਸਾਹਮਣੇ, ਪਰਿਵਾਰ ਨੇ ਦੱਸੀ ਪੂਰੀ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
