ਇਟਾਰਸੀ ''ਚ ਰੇਲ ਹਾਦਸਾ, ਪਟੜੀ ਤੋਂ ਉਤਰੀਆਂ ਸਮਰ ਸਪੈਸ਼ਲ ਟਰੇਨ ਦੀਆਂ ਦੋ ਬੋਗੀਆਂ

Monday, Aug 12, 2024 - 08:54 PM (IST)

ਇਟਾਰਸੀ ''ਚ ਰੇਲ ਹਾਦਸਾ, ਪਟੜੀ ਤੋਂ ਉਤਰੀਆਂ ਸਮਰ ਸਪੈਸ਼ਲ ਟਰੇਨ ਦੀਆਂ ਦੋ ਬੋਗੀਆਂ

ਭੋਪਾਲ : ਮੱਧ ਪ੍ਰਦੇਸ਼ ਦੇ ਇਟਾਰਸੀ 'ਚ ਰੇਲ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਟਾਰਸੀ 'ਚ ਸਮਰ ਸਪੈਸ਼ਲ ਟਰੇਨ ਦੀਆਂ ਦੋ ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ। ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਰਾਣੀ ਕਮਲਪਤੀ ਤੋਂ ਸਹਰਸਾ ਵਾਇਆ ਇਟਾਰਸੀ ਜਾ ਰਹੀ ਵਿਸ਼ੇਸ਼ ਰੇਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਸ਼ਾਮ ਕਰੀਬ 6.30 ਵਜੇ ਵਾਪਰਿਆ।
 

ਦੱਸ ਦੇਈਏ ਕਿ 01663 ਸਪੈਸ਼ਲ ਟਰੇਨ ਰਾਣੀ ਕਮਲਾਪਤੀ ਸਟੇਸ਼ਨ ਤੋਂ ਇਟਾਰਸੀ ਸਟੇਸ਼ਨ ਆ ਰਹੀ ਸੀ। ਇਸ ਦੌਰਾਨ ਜਦੋਂ ਟਰੇਨ ਪਲੇਟਫਾਰਮ ਨੰਬਰ 2 'ਤੇ ਪਹੁੰਚ ਰਹੀ ਸੀ ਤਾਂ ਇਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਤੋਂ ਬਾਅਦ ਪੂਰਾ ਰੇਲਵੇ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਫਿਲਹਾਲ ਦੋਵੇਂ ਡੱਬਿਆਂ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Baljit Singh

Content Editor

Related News