ਬਰਾਤ ਲੈ ਕੇ ਪੁੱਜਾ ਲਾੜਾ, ਪੁਲਸ ਨੇ ਫੇਰਿਆਂ ਤੋਂ ਪਹਿਲਾਂ ਰੁਕਵਾਇਆ ਵਿਆਹ, ਜਾਣੋ ਪੂਰਾ ਮਾਮਲਾ

Wednesday, Dec 15, 2021 - 04:38 PM (IST)

ਬਰਾਤ ਲੈ ਕੇ ਪੁੱਜਾ ਲਾੜਾ, ਪੁਲਸ ਨੇ ਫੇਰਿਆਂ ਤੋਂ ਪਹਿਲਾਂ ਰੁਕਵਾਇਆ ਵਿਆਹ, ਜਾਣੋ ਪੂਰਾ ਮਾਮਲਾ

ਰੀਵਾ (ਸੁਭਾਸ਼ ਮਿਸ਼ਰਾ)— ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਬੈਕੁੰਠਪੁਰ ਪਿੰਡ ਵਿਚ ਵਿਆਹ ਦੇ ਮਾਹੌਲ ’ਚ ਅਚਾਨਕ ਪੁਲਸ ਦੀ ਐਂਟਰੀ ਨਾਲ ਤੜਥੱਲੀ ਮਚ ਗਈ। ਦਰਅਸਲ ਇਹ ਵਿਆਹ ਇਕ 14 ਸਾਲ ਦੀ ਨਾਬਾਲਗ ਕੁੜੀ ਦਾ ਹੋ ਰਿਹਾ ਸੀ। ਕਿਸੇ ਨੇ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ। ਜਿਸ ਕਾਰਨ ਬਰਾਤ ਨੂੰ ਬੇਰੰਗ ਵਾਪਸ ਮੁੜਨਾ ਪਿਆ।

ਇਹ ਵੀ ਪੜ੍ਹੋ : ਅੱਤਵਾਦੀ ਹਮਲੇ ’ਚ ਸ਼ਹੀਦ ਹੋਇਆ ਭਰਾ ਤਾਂ ਭੈਣ ਦੇ ਵਿਆਹ ’ਚ ਫਰਜ਼ ਨਿਭਾਉਣ ਪਹੁੰਚੇ CRPF ਜਵਾਨ

PunjabKesari

ਬੈਕੁੰਠਪੁਰ ਥਾਣਾ ਖੇਤਰ ਵਿਚ ਇਕ ਨਾਬਾਲਗ ਕੁੜੀ ਦਾ ਵਿਆਹ ਹੋ ਰਿਹਾ ਸੀ। ਕੁੜੀ ਦੀ ਉਮਰ 14 ਸਾਲ ਸੀ ਪਰ ਫਿਰ ਵੀ ਉਸ ਦੇ ਪਰਿਵਾਰ ਵਾਲੇ ਉਸ ਦਾ ਵਿਆਹ ਕਰਵਾ ਰਹੇ ਸਨ। ਇਸ ਦੀ ਜਾਣਕਾਰੀ ਪੁਲਸ ਨੂੰ ਲੱਗੀ ਤਾਂ ਰਾਤ ਦੇ ਸਮੇਂ ਬਰਾਤ ਦੇ ਪਹੁੰਚਦੇ ਹੀ ਪੁਲਸ ਵੀ ਉਕਤ ਸਥਾਨ ’ਤੇ ਪਹੁੰਚ ਗਈ ਅਤੇ ਪਰਿਵਾਰ ਨੂੰ ਵਿਆਹ ਕਰਨ ਤੋਂ ਰੋਕ ਦਿੱਤਾ। ਪੁਲਸ ਨੇ ਨਾਬਾਲਗ ਕੁੜੀ ਦਾ ਵਿਆਹ ਨਾ ਕਰਨ ਲਈ ਸਮਝਾਇਆ ਅਤੇ ਸਲਾਹ ਦਿੱਤੀ ਕਿ ਛੋਟੀ ਉਮਰ ਵਿਚ ਕੁੜੀ ਦਾ ਵਿਆਹ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਕੌਰ ਕੁੜੀਆਂ ਲਈ ਬਣਾਉਣਾ ਚਾਹੁੰਦੀ ਹੈ ਅਜਿਹਾ ਮਾਹੌਲ, ਮਾਂ ਬਣੇਗੀ ਪ੍ਰੇਰਣਾ

PunjabKesari

ਦਰਅਸਲ ਕੁੜੀ ਦਾ ਪਿਤਾ ਵੱਖ ਰਹਿੰਦਾ ਹੈ ਅਤੇ ਉਹ ਆਪਣੀ ਮਾਂ ਨਾਲ ਨਾਨਕੇ ਘਰ ਰਹਿੰਦੀ ਹੈ। ਉਸ ਦੇ ਨਾਨਾ-ਨਾਨੀ ਆਪਣੇ ਜ਼ਿੰਦਾ ਰਹਿੰਦੇ ਕੁੜੀ ਦਾ ਵਿਆਹ ਕਰਵਾਉਣਾ ਚਾਹੁੰਦੇ ਸਨ ਤਾਂ ਕਿ ਉਸ ਤੋਂ ਬਾਅਦ ਉਸ ਦੇ ਵਿਆਹ ਵਿਚ ਕੋਈ ਮੁਸ਼ਕਲ ਨਾ ਆਵੇ। ਪੁਲਸ ਨੇ ਨਾਨਾ-ਨਾਨੀ ਨੂੰ ਸਮਝਾਇਆ ਅਤੇ ਕਿਹਾ ਕਿ ਕੁੜੀ ਅਜੇ ਨਾਬਾਲਗ ਹੈ। 18 ਸਾਲ ਦੀ ਹੋਣ ’ਤੇ ਹੀ ਉਸ ਦਾ ਵਿਆਹ ਹੋ ਸਕਦਾ ਹੈ।

ਇਹ ਵੀ ਪੜ੍ਹੋ : ਮੁੰਬਈ ਦੇ ਬਾਰ ’ਚ ਮਿਲਿਆ ਸੀਕ੍ਰੇਟ ਤਹਿਖਾਨਾ, ਇਤਰਾਜ਼ਯੋਗ ਹਾਲਤ ’ਚ ਮਿਲੀਆਂ 17 ਡਾਂਸਰਾਂ

ਜੇਕਰ ਵਿਆਹ ਨਾ ਰੋਕਿਆ ਗਿਆ ਤਾਂ ਕਾਨੂੰਨੀ ਅਪਰਾਧ ਹੋਵੇਗਾ। ਕੁੜੀ ਦੇ ਬਾਲਗ ਹੋਣ ਤੱਕ ਉਡੀਕ ਕਰੋ। ਜਿਸ ’ਤੇ ਪਰਿਵਾਰ ਵਾਲੇ ਮੰਨ ਗਏ। ਜਿਸ ਤੋਂ ਬਾਅਦ ਸਿਹਰਾ ਬੰਨ੍ਹ ਕੇ ਆਏ ਲਾੜੇ ਨੂੰ ਪੁਲਸ ਨੇ ਵਾਪਸ ਮੋੜ ਦਿੱਤਾ। ਥਾਣਾ ਮੁਖੀ ਰਾਜਕੁਮਾਰ ਮਿਸ਼ਰਾ ਨੇ ਦੱਸਿਆ ਕਿ ਨਾਬਾਲਗ ਕੁੜੀ ਦਾ ਵਿਆਹ ਹੋ ਰਿਹਾ ਸੀ, ਜਿਸ ’ਤੇ ਪਰਿਵਾਰ ਵਾਲਿਆਂ ਨੂੰ ਸਮਝਾ ਕੇ ਵਿਆਹ ਰੁਕਵਾ ਦਿੱਤਾ ਹੈ। 


author

Tanu

Content Editor

Related News