ਰਾਹੁਲ ਗਾਂਧੀ ਨੂੰ ਹੁਣ ਸਮਝ ਆਇਆ ਸਿੰਧੀਆ ਦੇ ਬਿਨਾਂ ਕਾਂਗਰਸ ਜ਼ੀਰੋ ਹੈ : ਨਰੋਤਮ ਮਿਸ਼ਰਾ
Tuesday, Mar 09, 2021 - 12:25 PM (IST)
ਭੋਪਾਲ- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਹੁਣ ਸਮਝ ਆ ਗਿਆ ਹੈ ਕਿ ਜਿਓਤਿਰਦਿੱਤਿਆ ਸਿੰਧੀਆ ਦੇ ਬਿਨਾਂ ਕਾਂਗਰਸ ਜ਼ੀਰੋ ਹੈ। ਡਾ. ਮਿਸ਼ਰਾ ਨੇ ਟਵੀਟ ਕਰ ਕੇ ਰਾਹੁਲ 'ਤੇ ਤੰਜ ਕਰਦੇ ਹੋਏ ਲਿਖਿਆ,''ਰਾਹੁਲ ਗਾਂਧੀ ਨੂੰ ਹੁਣ ਸਮਝ ਆ ਗਿਆ ਹੈ ਕਿ ਮੱਧ ਪ੍ਰਦੇਸ਼ 'ਚ ਸਿੰਧੀਆ ਦੇ ਬਿਨਾਂ ਕਾਂਗਰਸ ਜ਼ੀਰੋ ਹੈ। ਜੇਕਰ ਉਹ ਆਪਣੀ ਗਲਤੀ ਸੁਧਾਰਨਾ ਚਾਹੁੰਦੇ ਹਨ ਤਾਂ ਰਾਜਸਥਾਨ 'ਚ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾ ਦੇਣ।''
ਮੱਧ ਪ੍ਰਦੇਸ਼ 'ਚ 2018 ਦੀਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਨੂੰ ਸਿੰਧੀਆ ਦਾ ਚਿਹਰਾ ਦਿਖਾ ਕੇ ਵੋਟ ਮੰਗੇ ਅਤੇ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾ ਦਿੱਤਾ। ਡਾ. ਮਿਸ਼ਰਾ ਨੇ ਆਪਣੇ ਲੜੀਵਾਰ ਟਵੀਟ 'ਚ ਲਿਖਿਆ,''ਮਹਿਲਾ ਦਿਵਸ ਦੇ ਪ੍ਰੋਗਰਾਮ 'ਚ ਜਨਾਨੀਆਂ ਵਿਚਾਲੇ ਕਮਲਨਾਥ ਜੀ ਦਾ ਹਾਲੇ ਤਾਂ ਮੈਂ ਜਵਾਨ ਹਾਂ ਕਹਿਣਾ ਸ਼ੋਭਾ ਨਹੀਂ ਦਿੰਦਾ। ਪਤਾ ਨਹੀਂ ਬਜ਼ੁਰਗ ਕਾਂਗਰਸੀ ਹਮੇਸ਼ਾ ਖ਼ੁਦ ਨੂੰ ਨੌਜਵਾਨ ਕਹਿਲਾਉਣ 'ਤੇ ਕਿਉਂ ਉਤਸੁਕ ਨਜ਼ਰ ਆਉਂਦੇ ਹਨ। ਖ਼ੁਦ ਨੂੰ ਜਵਾਨ ਸਾਬਤ ਕਰਨ ਦੀ ਇਨ੍ਹਾਂ ਦੀ ਜਿੱਦ ਨੇ ਕਾਂਗਰਸ ਨੂੰ ਬੁੱਢਾ ਕਰ ਦਿੱਤਾ।''
ਇਹ ਵੀ ਪੜ੍ਹੋ : ਭਾਜਪਾ 'ਚ ਰਹਿ ਕੇ CM ਬਣਨ ਦਾ ਸੁਫ਼ਨਾ ਛੱਡ ਦੇਣ ਸਿੰਧੀਆ, ਕਾਂਗਰਸ 'ਚ ਵਾਪਸ ਆਉਣਾ ਪਵੇਗਾ: ਰਾਹੁਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ