ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਮੱਧ ਪ੍ਰਦੇਸ਼ ਦੇ ਨਵੇਂ CM ਮੋਹਨ ਯਾਦਵ, ਪੜ੍ਹਾਈ-ਲਿਖਾਈ ''ਚ ਵੀ ਨਹੀਂ ਹੈ ਕੋਈ ਮੁਕਾਬਲਾ

12/11/2023 5:46:20 PM

ਨੈਸ਼ਨਲ ਡੈਸਕ- ਛੱਤੀਸਗੜ੍ਹ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਮੱਧ ਪ੍ਰਦੇਸ਼ 'ਚ ਸ਼ਿਵਰਾਜ ਚੌਹਾਨ ਦੀ ਜਗ੍ਹਾ ਉਜੈਨ ਦੱਖਣ ਤੋਂ ਭਾਜਪਾ ਵਿਧਾਇਕ ਮੋਹਨ ਯਾਦਵ ਨੂੰ ਰਾਜ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਬੀ.ਐੱਸ.ਸੀ., ਐੱਲ.ਐੱਲ.ਬੀ. ਅਤੇ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰ ਚੁੱਕੇ ਮੋਹਨ ਯਾਦਵ ਸ਼ਿਵਰਾਜ ਸਰਕਾਰ 'ਚ ਉੱਚ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਜੇਕਰ ਉਨ੍ਹਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਇਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ। ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਵਲੋਂ ਦਾਇਰ ਕੀਤੇ ਗਏ ਹਲਫ਼ਨਾਮੇ 'ਚ ਇਸ ਦਾ ਖ਼ੁਲਾਸਾ ਹੋਇਆ। ਇਕ ਰਿਪੋਰਟ ਅਨੁਸਾਰ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਕੁਝ 42 ਕਰੋੜ ਦੀ ਜਾਇਦਾਦ ਹੈ। ਜਦੋਂ ਕਿ ਉਨ੍ਹਾਂ ਦੇ ਉੱਪਰ ਦੇਣਦਾਰੀ ਦੀ ਗੱਲ ਕਰੀਏ ਤਾਂ ਇਹ ਕਰੀਬ 9 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : ਸਸਪੈਂਸ ਖ਼ਤਮ, ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ ਡਾ. ਮੋਹਨ ਯਾਦਵ

ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਮੋਹਨ ਯਾਦਵ ਦੀ ਗਿਣਤੀ ਰਾਜ ਦੇ ਅਮੀਰ ਨੇਤਾਵਾਂ 'ਚ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ 'ਚ 2018 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਜ਼ਿਆਦਾ ਜਾਇਦਾਦ ਐਲਾਨ ਕਰਨ ਵਾਲੇ ਮੱਧ ਪ੍ਰਦੇਸ਼ ਦੇ ਟਾਪ-3 ਮੰਤਰੀਆਂ 'ਚ ਪਹਿਲੇ ਨੰਬਰ 'ਤੇ ਭੂਪਿੰਦਰ ਸਿੰਘ ਅਤੇ ਦੂਜੇ ਨੰਬਰ 'ਤੇ ਮੋਹਨ ਯਾਦਵ ਦਾ ਨਾਂ ਸੀ। ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ 'ਚ ਮੋਹਨ ਯਾਦਵ ਨੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ। ਇਸ 'ਤੇ ਨਜ਼ਰ ਮਾਰੀਏ ਤਾਂ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਕੋਲ 1.41 ਲੱਖ ਰੁਪਏ ਕੈਸ਼, ਜਦੋਂ ਕਿ ਉਨ੍ਹਾਂ ਦੀ ਪਤਨੀ ਕੋਲ 3.38 ਲੱਖ ਰੁਪਏ ਦੀ ਨਕਦੀ ਹੈ। ਬੈਂਕਾਂ 'ਚ ਜਮ੍ਹਾ ਰਾਸ਼ੀ ਦੀ ਗੱਲ ਕਰੀਏ ਤਾਂ ਵੱਖ-ਵੱਖ ਬੈਂਕਾਂ 'ਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਤਨੀ ਦੇ ਅਕਾਊਂਟਸ 'ਚ 28,68,044.97 ਰੁਪਏ ਜਮ੍ਹਾ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News