ਥਾਣੇ ''ਚ ਸੀ ਭਗਵਾਨ ਸ਼ਿਵ ਦਾ ਮੰਦਰ, ਨਾਮ ਰੱਖ ਦਿੱਤਾ-ਥਾਨੇਸ਼ਵਰ ਮਹਾਦੇਵ ਮੰਦਰ

2/22/2020 1:43:59 PM

ਭੋਪਾਲ—  ਮੱਧ ਪ੍ਰਦੇਸ਼ 'ਚ ਭਗਵਾਨ ਸ਼ਿਵ ਦੇ ਮੰਦਰ ਨੂੰ ਇਕ ਨਵਾਂ ਨਾਮ ਦਿੱਤਾ ਗਿਆ ਹੈ-ਥਾਨੇਸ਼ਵਰ ਮਹਾਦੇਵ ਮੰਦਰ। ਦਰਅਸਲ ਸ਼ਿਵਰਾਤਰੀ ਦੇ ਸ਼ੁਭ ਮੌਕੇ ਬੈਰਾਗੜ 'ਚ ਸੰਤ ਹਿਰਦਾਰਾਮ ਨਗਰ ਪੁਲਸ ਸਟੇਸ਼ਨ ਦੇ ਅੰਦਰ ਸਥਿਤ ਭਗਵਾਨ ਸ਼ਿਵ ਦੇ ਇਕ ਮੰਦਰ ਦਾ ਨਾਂ ਥਾਨੇਸ਼ਵਰ ਮੰਦਰ ਰੱਖ ਦਿੱਤਾ ਗਿਆ ਹੈ।
ਐੱਸ.ਐੱਚ.ਓ. ਸ਼ਿਵਪਾਲ ਸਿੰਘ ਨੇ ਕਿਹਾ ਕਿ ਇਹ ਮੰਦਰ ਸੰਤ ਹਿਰਦਾਨਗਰ 'ਚ ਸਥਿਤ ਪੁਲਸ ਥਾਣੇ ਦੇ ਮੇਨ ਗੇਟ 'ਤੇ ਬਣਿਆ ਹੈ, ਜਿਸ ਕਾਰਨ ਇਸ ਦਾ ਨਾਮ ਥਾਨੇਸ਼ਵਰ ਮਹਾਦੇਵ ਮੰਦਰ ਰੱਖਿਆ ਗਿਆ ਹੈ।

ਇਕ ਨਿਊਜ਼ ਏਜੰਸੀ ਅਨੁਸਾਰ,''ਸ਼ਿਵਪਾਲ ਸਿੰਘ ਕੁਸ਼ਵਾਹਾ ਨੇ ਕਿਹਾ,''ਆਪਣੇ ਕੰਮ ਲਈ ਹਰ ਪੁਲਸ ਵਾਲੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਂਦੇ ਹਨ। ਇਹ ਮੰਦਰ ਪੁਲਸ ਸਟੇਸ਼ਨ ਦੇ ਗੇਟ 'ਤੇ ਸਥਿਤ ਹੈ। ਇਸ ਕਾਰਨ ਲੋਕਾਂ ਨੇ ਇਸ ਦਾ ਨਾਂ 'ਥਾਨੇਸ਼ਵਰ ਮਹਾਦੇਵ ਮੰਦਰ' ਰੱਖਣ ਦਾ ਸੁਝਾਅ ਦਿੱਤਾ।'' ਉੱਥੇ ਹੀ ਕਾਂਸਟੇਬਲ ਯੋਗੇਂਦਰ ਰਾਠੌੜ ਨੇ ਕਿਹਾ ਕਿ ਇਸ ਮੰਦਰ 'ਤੇ ਹਰ ਸਾਲ ਪੁਲਸ ਵਾਲੇ ਭੰਡਾਰੇ ਦਾ ਆਯੋਜਨ ਕਰਵਾਉਂਦੇ ਹਨ।


DIsha

Edited By DIsha