ਲਾਕਡਾਊਨ ''ਚ ਵੀ ਦਰਿੰਦਗੀ : 6 ਸਾਲ ਦੀ ਬੱਚੀ ਨਾਲ ਰੇਪ, ਹੱਥ ਬੰਨ ਕੇ ਸੁੱਟਿਆ

Thursday, Apr 23, 2020 - 06:29 PM (IST)

ਲਾਕਡਾਊਨ ''ਚ ਵੀ ਦਰਿੰਦਗੀ : 6 ਸਾਲ ਦੀ ਬੱਚੀ ਨਾਲ ਰੇਪ, ਹੱਥ ਬੰਨ ਕੇ ਸੁੱਟਿਆ

ਦਮੋਹ (ਮੱਧ ਪ੍ਰਦੇਸ਼)- ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੇ ਜਬੇਰਾ ਪੁਲਸ ਥਾਣਾ ਖੇਤਰ ਦੇ ਇਕ ਪਿੰਡ 'ਚ 6 ਸਾਲਾ ਇਕ ਬੱਚੀ ਨੂੰ ਅਗਵਾ ਕਰ ਕੇ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਬੁੱਧਵਾਰ ਸ਼ਾਮ ਆਪਣੇ ਘਰ ਕੋਲ ਬੱਚਿਆਂ ਨਾਲ ਖੇਡ ਰਹੀ ਸੀ। ਇਕ ਅਣਪਛਾਤੇ ਵਿਅਕਤੀ ਉਸ ਨੂੰ ਫੜ ਕੇ ਲੈ ਗਿਆ ਅਤੇ ਉਸ ਨਾਲ ਰੇਪ ਕੀਤਾ।

ਬੱਚੀ ਦੀਆਂ ਦੋਵੇਂ ਅੱਖਾਂ 'ਚ ਗੰਭੀਰ ਸੱਟਾਂ ਵੀ ਲੱਗੀਆਂ ਹਨ। ਲੱਗਦਾ ਹੈ ਕਿ ਉਸ ਦੀ ਅੱਖ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਦੇ ਚਿਹਰੇ ਅਤੇ ਗਲ 'ਤੇ ਵੀ ਜ਼ਖਮ ਹਨ। ਬੱਚੀ ਆਪਣੇ ਘਰ ਤੋਂ 50 ਕਦਮ ਦੂਰ ਇਕ ਕਮਰੇ ਦੇ ਅੰਦਰ ਮਿਲੀ। ਉਸ ਦੇ ਹੱਥ ਬੱਝੇ ਹੋਏ ਸਨ। ਬੱਚੀ ਨੂੰ ਬਿਹਤਰ ਇਲਾਜ ਲਈ ਜਬਲਪੁਰ ਰੈਫਰ ਕਰ ਦਿੱਤਾ ਗਿਆ। ਪੁਲਸ ਵਲੋਂ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

DIsha

Content Editor

Related News