ਇੰਦੌਰ ''ਚ ਕੋਵਿਡ-19 ਦੀ ਲਪੇਟ ''ਚ ਆਏ 101 ਸਾਲਾ ਬਜ਼ੁਰਗ ਨੇ ਤੋੜਿਆ ਦਮ

06/13/2020 2:47:10 PM

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੋਵਿਡ-19 ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਸ਼ਨੀਵਾਰ ਨੂੰ ਇਸ ਮਹਾਮਾਰੀ ਨਾਲ ਜੂਝ ਰਹੇ 101 ਸਾਲਾ ਮਰੀਜ਼ ਦੀ ਸ਼ਨੀਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਇਹ ਵਿਅਕਤੀ ਦੇਸ਼ ਭਰ 'ਚ ਇਸ ਮਹਾਮਾਰੀ ਦੇ ਸਭ ਤੋਂ ਬਜ਼ੁਰਗ ਮਰੀਜ਼ਾਂ 'ਚ ਸ਼ਾਮਲ ਸੀ। ਸ਼੍ਰੀ ਅਰਬਿੰਦੋ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਸੈਮਸ) ਦੇ ਛਾਤੀ ਰੋਗ ਵਿਭਾਗ ਦੇ ਪ੍ਰਮੁੱਖ ਡਾ. ਰਵੀ ਡੋਸੀ ਨੇ ਦੱਸਿਆ ਕਿ ਕੋਵਿਡ-19 ਨਾਲ ਪੀੜਤ ਪਾਏ ਗਏ 101 ਸਾਲਾ ਪੁਰਸ਼ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਦੀ ਸ਼ਿਕਾਇਤ ਦੇ ਨਾਲ ਇਸ ਨਿੱਜੀ ਹਸਪਤਾਲ ਦੇ ਆਈ.ਸੀ.ਯੂ. 'ਚ ਵੀਰਵਾਰ ਨੂੰ ਭਰਤੀ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ,''ਮਰੀਜ਼ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਸ਼ੁਰੂਆਤ 'ਚ ਆਕਸੀਜਨ ਦੇ ਰਹੇ ਸਨ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ, ਕਿਉਂਕਿ ਉਹ ਕੋਵਿਡ-19 ਇਨਫੈਕਸ਼ਨ ਕਾਰਨ ਹੋਏ ਨਿਮੋਨੀਆ ਤੋਂ ਇਲਾਵਾ ਕਿਡਨੀ ਅਤੇ ਦਿਲ ਦੀਆਂ ਪੁਰਾਣੀਆਂ ਬੀਮਾਰੀਆਂ ਅਤੇ ਉਮਰ ਸੰਬੰਧੀ ਪਰੇਸ਼ਾਨੀਆਂ ਨੂੰ ਵੀ ਜੂਝ ਰਿਹਾ ਸੀ।''

ਡੋਸੀ ਨੇ 101 ਸਾਲ ਦੇ ਮਰੀਜ਼ ਦੇ ਪਰਿਵਾਰ ਵਾਲਿਆਂ ਨਾਲ ਹੋਈ ਗੱਲਬਾਤ ਦੇ ਆਧਾਰ 'ਤੇ ਦੱਸਿਆ ਕਿ ਕੋਵਿਡ-19 ਦੇ ਪ੍ਰਕੋਪ ਦੇ ਮੱਦੇਨਜ਼ਰ ਲਾਗੂ ਤਾਲਾਬੰਦੀ ਦੌਰਾਨ ਉਹ ਇਕ ਵਾਰ ਵੀ ਆਪਣੇ ਛੱਤਰੀਬਾਗ਼ ਸਥਿਤ ਘਰ ਤੋਂ ਬਾਹਰ ਨਹੀਂ ਨਿਕਲਿਆ ਸੀ। ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਤੋਂ ਹੀ ਇਨਫੈਕਟਡ ਹੋਇਆ ਸੀ। ਸੈਮਸ ਦੇ ਪ੍ਰਸ਼ਾਸਨਿਕ ਅਧਿਕਾਰੀ ਰਾਜੀਵ ਸਿੰਘ ਨੇ ਦੱਸਿਆ ਕਿ ਕੋਵਿਡ-19 ਇਨਫੈਕਸ਼ਨ ਦੇ ਇਲਾਜ ਦੌਰਾਨ ਇਸ ਹਸਪਤਾਲ 'ਚ 101 ਸਾਲਾ ਪੁਰਸ਼ ਦੀ ਮੌਤ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਭੇਜੀ ਜਾ ਰਹੀ ਹੈ। ਸਿਹਤ ਵਿਭਾਗ ਦੇ ਸ਼ੁੱਕਰਵਾਰ ਦੇਰ ਰਾਤ ਜਾਰੀ ਬੁਲੇਟਿਨ ਅਨੁਸਾਰ ਇੰਦੌਰ ਜ਼ਿਲ੍ਹੇ 'ਚ ਕੋਵਿਡ-19 ਦੇ ਕੁੱਲ 4,029 ਮਰੀਜ਼ ਮਿਲੇ ਹਨ। ਇਨ੍ਹਾਂ 'ਚੋਂ 166 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁਕੀ ਹੈ। ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੈਮਸ ਤਦੋਂ ਅਧਿਕਾਰਕ ਤੌਰ 'ਤੇ ਜਾਣਕਾਰੀ ਮਿਲਣ ਤੋਂ ਬਾਅਦ 101 ਸਾਲਾ ਮਰੀਜ਼ ਦੀ ਮੌਤ ਨੂੰ ਕੋਵਿਡ-19 ਦੇ ਸਰਕਾਰੀ ਰਿਕਾਰਡ 'ਚ ਸ਼ਾਮਲ ਕੀਤਾ ਜਾਵੇਗਾ। ਇਸ ਮਹਾਮਾਰੀ ਦਾ ਪ੍ਰਕੋਪ ਕਾਇਮ ਰਹਿਣ ਦੇ ਮੱਦੇਨਜ਼ਰ ਇੰਦੌਰ ਜ਼ਿਲ੍ਹਾ ਰੈੱਡ ਜ਼ੋਨ 'ਚ ਬਣਿਆ ਹੋਇਆ ਹੈ। ਜ਼ਿਲ੍ਹੇ 'ਚ ਇਸ ਪ੍ਰਕੋਪ ਦੀ ਸ਼ੁਰੂਆਤ 24 ਮਾਰਚ ਨੂੰ ਹੋਈ ਸੀ, ਜਦੋਂ ਚਾਰ ਮਰੀਜ਼ਾਂ 'ਚ ਇਸ ਮਹਾਮਾਰੀ ਦੀ ਪੁਸ਼ਟੀ ਹੋਈ ਸੀ।


DIsha

Content Editor

Related News