ਮੱਧ ਪ੍ਰਦੇਸ਼ ''ਚ ਪੈਟਰੋਲ, ਡੀਜ਼ਲ ਤੇ ਸ਼ਰਾਬ ''ਤੇ ਵੈਟ 5 ਫੀਸਦੀ ਵਧਿਆ
Saturday, Sep 21, 2019 - 11:55 PM (IST)

ਭੋਪਾਲ - ਮੱਧ ਪ੍ਰਦੇਸ਼ 'ਚ ਭਾਰੀ ਮੀਂਹ ਕਾਰਣ ਹੋਏ ਵਿਆਪਕ ਨੁਕਸਾਨ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸ਼ਰਾਬ, ਪੈਟਰੋਲ ਅਤੇ ਡੀਜ਼ਲ 'ਤੇ ਵੈਟ 5 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਹੋਰ ਵਾਧੂ ਫੰਡ ਇਕੱਠੇ ਕੀਤੇ ਜਾ ਸਕਣ। ਮੱਧ ਪ੍ਰਦੇਸ਼ 'ਚ ਭਾਰੀ ਮੀਂਹ ਕਾਰਣ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਵਾਧਾ ਆਰਜ਼ੀ ਤੌਰ 'ਤੇ ਹੈ, ਹਾਲਾਤ ਠੀਕ ਹੋਣ ਪਿੱਛੋਂ ਇਸ ਨੂੰ ਵਾਪਸ ਲਿਆ ਜਾਏਗਾ।