ਨੌਜਵਾਨਾਂ ਨੇ ਪਤੀ ਦੀ ਕੁੱਟਮਾਰ ਕਰ ਕੇ ਬਣਾਇਆ ਬੰਧਕ, ਤੀਵੀਂ ਨਾਲ ਕੀਤਾ ਸਮੂਹਕ ਬਲਾਤਕਾਰ

7/16/2020 5:52:59 PM

ਬੜਵਾਨੀ- ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਠੀਕਰੀ ਥਾਣਾ ਖੇਤਰ 'ਚ ਪਤੀ ਨੂੰ ਬੰਧਕ ਬਣਾ ਕੇ ਤੀਵੀਂ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਠੀਕਰੀ ਪਹੁੰਚੇ ਨਿਮਾੜ ਰੇਂਜ ਦੇ ਪੁਲਸ ਡਿਪਟੀ ਇੰਸਪੈਕਟਰ ਜਨਰਲ ਤਿਲਕ ਸਿੰਘ ਨੇ ਦੱਸਿਆ ਕਿ 30 ਸਾਲਾ ਜਨਾਨੀ ਦੀ ਸ਼ਿਕਾਇਤ 'ਤੇ ਬੁੱਧਵਾਰ ਰਾਤ 4 ਲੋਕਾਂ ਵਿਰੁੱਧ ਸਮੂਹਕ ਬਲਾਤਕਾਰ ਅਤੇ ਲੁੱਟ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 14 ਜੁਲਾਈ ਨੂੰ ਜਨਾਨੀ ਆਪਣੀ ਸਿਹਤ ਖਰਾਬ ਹੋਣ ਕਾਰਨ ਪਤੀ ਨਾਲ ਦੋਪਹੀਆ ਵਾਹਨ 'ਤੇ ਸਵਾਰ ਹੋ ਕੇ ਇਕ ਰਿਸ਼ਤੇਦਾਰ ਦੇ ਇੱਥੇ ਖਰਗੋਨ ਜ਼ਿਲ੍ਹੇ ਦੇ ਬਲਕਵਾੜਾ ਥਾਣਾ ਖੇਤਰ 'ਚ ਗਈ ਸੀ। ਉੱਥੋਂ ਆਪਣੇ ਪਿੰਡ ਜੁਲਵਾਨੀਆ ਥਾਣਾ ਖੇਤਰ ਤੋਂ ਆਉਣ ਦੌਰਾਨ ਬੜਵਾਨੀ ਜ਼ਿਲ੍ਹੇ ਦੇ ਠੀਕਰੀ ਥਾਣਾ ਖੇਤਰ ਦੇ ਅਧੀਨ ਬਰੂ ਫਾਟਕ ਨੇੜੇ ਆਗਰਾ ਮੁੰਬਈ ਰਾਸ਼ਟਰੀ ਰਾਜਮਾਰਗ 'ਤੇ ਪਿਸ਼ਾਬ ਕਰਨ ਲਈ ਰੁਕੀ। ਉਹ ਜੰਗਲਾਤ ਵਿਭਾਗ ਦੀ ਇਕ ਨਰਸਰੀ 'ਚ ਅੰਦਰ ਚੱਲੀ ਗਈ ਪਰ ਉੱਥੇ ਉਸ ਨੂੰ ਚੱਕਰ ਆਉਣ 'ਤੇ ਉਹ ਲੇਟ ਗਈ। ਕੁਝ ਦੇਰ ਤੱਕ ਨਹੀਂ ਆਉਣ 'ਤੇ ਉਸ ਦਾ ਪਤੀ ਦੋਪਹੀਆ ਵਾਹਨ ਰਾਸ਼ਟਰੀ ਰਾਜਮਾਰਗ 'ਤੇ ਛੱਡ ਕੇ ਉਸ ਨੂੰ ਲੱਭਣ ਨਰਸਰੀ 'ਚ ਆਇਆ।

ਇਸ ਦੌਰਾਨ ਉੱਥੇ ਪਹੁੰਚੇ 2 ਨੌਜਵਾਨਾਂ ਨੇ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਉਸ ਕੋਲੋਂ 24 ਹਜ਼ਾਰ ਰੁਪਏ ਖੋਹ ਗਏ। ਇਸ ਤੋਂ ਬਾਅਦ ਉਨ੍ਹਾਂ ਨੇ 2 ਹੋਰ ਲੋਕਾਂ ਨੂੰ ਉੱਥੇ ਬੁਲਾ ਲਿਆ। ਚਾਰਾਂ ਨੇ ਜਨਾਨੀ ਨਾਲ ਰੇਪ ਕੀਤਾ। ਘਟਨਾ ਤੋਂ ਬਾਅਦ ਦੋਸ਼ੀਆਂ ਨੇ ਤੀਵੀਂ ਅਤੇ ਉਸ ਦੇ ਪਤੀ ਨੇ ਉਨ੍ਹਾਂ ਦੇ ਦੋਪਹੀਆ ਵਾਹਨ 'ਤੇ ਬੈਠਣ ਲਈ ਕਿਹਾ ਅਤੇ ਕੁਝ ਦੂਰੀ ਤੱਕ ਅੱਗੇ ਛੱਡਣ ਵੀ ਗਏ। ਇਸ਼ ਦੌਰਾਨ ਉਨ੍ਹਾਂ ਨੇ ਘਟਨਾ ਨੂੰ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ। ਦੋਸ਼ੀਆਂ ਨੇ ਆਪਣੇ ਵਾਹਨ ਦੀ ਨੰਬਰ ਪਲੇਟ 'ਤੇ ਕੱਪੜਾ ਲਗਾਇਆ ਹੋਇਆ ਸੀ। ਧਮਕੀ ਕਾਰਨ ਜੋੜੇ ਨੇ ਘਟਨਾ ਦੇ ਦਿਨ ਸ਼ਿਕਾਇਤ ਕਰਨ ਨਹੀਂ ਆਏ ਅਤੇ ਵੀਰਵਾਰ ਨੂੰ ਉਨ੍ਹਾਂ ਨੇ ਹਿੰਮਤ ਦਿਖਾਉਂਦੇ ਹੋਏ ਠੀਕਰੀ ਥਾਣੇ 'ਤੇ ਮਾਮਲਾ ਦਰਜ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਕੁਝ ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ।


DIsha

Content Editor DIsha