ਪਤਨੀ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨਾ ‘ਅੱਤਿਆਚਾਰ’: ਮੱਧ ਪ੍ਰਦੇਸ਼ ਹਾਈ ਕੋਰਟ ਦੀ ਟਿੱਪਣੀ

Friday, Nov 15, 2024 - 10:33 PM (IST)

ਪਤਨੀ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨਾ ‘ਅੱਤਿਆਚਾਰ’: ਮੱਧ ਪ੍ਰਦੇਸ਼ ਹਾਈ ਕੋਰਟ ਦੀ ਟਿੱਪਣੀ

ਇੰਦੌਰ (ਮੱਧ ਪ੍ਰਦੇਸ਼) (ਭਾਸ਼ਾ)- ਮੱਧ ਪ੍ਰਦੇਸ਼ ਹਾਈ ਕੋਰਟ ਨੇ ਤਲਾਕ ਲਈ 33 ਸਾਲਾ ਔਰਤ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਕਿਹਾ ਹੈ ਕਿ ਪਤਨੀ ਨੂੰ ਨੌਕਰੀ ਛੱਡਣ ਤੇ ਪਤੀ ਦੀ ਮਰਜ਼ੀ ਤੇ ਤੌਰ-ਤਰੀਕਿਆਂ ਮੁਤਾਬਕ ਰਹਿਣ ਲਈ ਮਜਬੂਰ ਕਰਨਾ ‘ਅੱਤਿਆਚਾਰ’ ਦੀ ਸ਼੍ਰੇਣੀ ’ਚ ਆਉਂਦਾ ਹੈ।

ਕੇਂਦਰ ਸਰਕਾਰ ਦੇ ਇਕ ਅਦਾਰੇ ’ਚ ਮੈਨੇਜਰ ਵਜੋਂ ਇੰਦੌਰ ’ਚ ਤਾਇਨਾਤ ਔਰਤ ਨੇ ਪਰਿਵਾਰਕ ਅਦਾਲਤ ’ਚ ਆਪਣੇ ਪਤੀ ਖਿਲਾਫ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ ਕਿ ਉਹ ਉਸ ਨੂੰ ਨੌਕਰੀ ਛੱਡ ਕੇ ਭੋਪਾਲ ’ਚ ਰਹਿਣ ਲਈ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਸੀ।

ਪਰਿਵਾਰਕ ਅਦਾਲਤ ਨੇ ਔਰਤ ਦੀ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਔਰਤ ਨੇ ਪਰਿਵਾਰਕ ਕੋਰਟ ਦੇ ਇਸ ਹੁਕਮ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਦੇ ਚੀਫ਼ ਜਸਟਿਸ ਸੁਰੇਸ਼ ਕੁਮਾਰ ਕੈਤ ਤੇ ਜਸਟਿਸ ਸੁਸ਼ਰੁਤ ਅਰਵਿੰਦ ਧਰਮਾਧਿਕਾਰੀ ਦੇ ਬੈਂਚ ਨੇ ਕਾਨੂੰਨੀ ਪਹਿਲੂਆਂ ਨੂੰ ਦੇਖਦੇ ਹੋਏ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਤੇ ਔਰਤ ਦੀ ਤਲਾਕ ਪਟੀਸ਼ਨ ਨੂੰ ਸਵੀਕਾਰ ਕਰ ਲਿਆ।


author

Baljit Singh

Content Editor

Related News