ਮੱਧ ਪ੍ਰਦੇਸ਼ ਸਰਕਾਰ ਦਾ ਤੋਹਫ਼ਾ, 32 ਬਜ਼ੁਰਗਾਂ ਨੂੰ ਜਹਾਜ਼ ਤੋਂ ਸ਼ਿਰਡੀ ਦੀ ਮੁਫ਼ਤ ਯਾਤਰਾ ''ਤੇ ਭੇਜਿਆ

05/23/2023 2:03:15 PM

ਇੰਦੌਰ- ਮੱਧ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਦਰਸ਼ਨ ਯੋਜਨਾ ਤਹਿਤ ਮੰਗਲਵਾਰ ਯਾਨੀ ਕਿ ਅੱਜ 32 ਬਜ਼ੁਰਗਾਂ ਨੂੰ ਇੰਦੌਰ ਤੋਂ ਹਵਾਈ ਜਹਾਜ਼ ਜ਼ਰੀਏ ਸ਼ਿਰਡੀ ਦੀ ਮੁਫ਼ਤ ਤੀਰਥ ਯਾਤਰਾ 'ਤੇ ਰਵਾਨਾ ਕੀਤਾ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਕ ਨਿਯਮਿਤ ਉਡਾਣ ਜ਼ਰੀਏ ਸਰਕਾਰੀ ਖ਼ਰਚ 'ਤੇ ਹਵਾਈ ਯਾਤਰਾ ਕਰਨ ਵਾਲੇ ਤੀਰਥ ਯਾਤਰੀਆਂ  ਵਿਚ ਆਗਰ-ਮਾਲਵਾ ਜ਼ਿਲ੍ਹੇ ਦੇ 65 ਤੋਂ 76 ਸਾਲ ਦੀ ਉਮਰ ਵਾਲੇ ਸੀਨੀਅਰ ਨਾਗਰਿਕ ਸ਼ਾਮਲ ਹਨ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਨ੍ਹਾਂ ਤੀਰਥ ਯਾਤਰੀਆਂ ਦੀ ਰਵਾਨਗੀ ਤੋਂ ਪਹਿਲਾਂ ਵੀਡੀਓ ਕਾਨਫਰੰਸ ਤੋਂ ਸੰਬੋਧਿਤ ਕੀਤਾ ਅਤੇ ਸ਼ੁੱਭ ਇੱਛਾਵਾ ਦਿੱਤੀਆਂ। ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਹਵਾਈ ਚੱਪਲ ਪਹਿਨਣ ਵਾਲਾ ਵਿਅਕਤੀ ਵੀ ਹਵਾਈ ਜਹਾਜ਼ ਤੋਂ ਯਾਤਰਾ ਕਰਨ ਦਾ ਪਾਤਰ ਹੈ। ਪਹਿਲਾਂ ਅਸੀਂ ਸੂਬੇ ਦੇ ਬਜ਼ੁਰਗਾਂ ਨੂੰ ਰੇਲ ਯਾਤਰਾ ਜ਼ਰੀਏ ਤੀਰਥ ਸਥਾਨਾਂ ਦੇ ਦਰਸ਼ਨ ਕਰਾਉਂਦੇ ਸੀ। ਹੁਣ ਅਸੀਂ ਉਨ੍ਹਾਂ ਨੂੰ ਹਵਾਈ ਜਹਾਜ਼ ਤੋਂ ਵੱਖ-ਵੱਖ ਤੀਰਥ ਸਥਾਨਾਂ ਲਈ ਰਵਾਨਾ ਕਰ ਰਹੇ ਹਾਂ। 

ਜ਼ਿਕਰਯੋਗ ਹੈ ਕਿ ਇਸ ਯੋਜਨਾ ਦੇ ਲਾਭਪਾਤਰੀਆਂ ਲਈ ਹਵਾਈ ਯਾਤਰਾ ਦੀ ਸਹੂਲਤ 21 ਮਈ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਤਹਿਤ ਸੂਬੇ ਦੇ 32 ਸੀਨੀਅਰ ਨਾਗਰਿਕਾਂ ਨੂੰ ਭੋਪਾਲ ਤੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੱਕ ਮੁਫਤ ਯਾਤਰਾ 'ਤੇ ਭੇਜਿਆ ਗਿਆ ਸੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਮੱਧ ਪ੍ਰਦੇਸ਼ ਭਾਰਤ ਦਾ ਪਹਿਲਾ ਸੂਬਾ ਹੈ, ਜਿਸ ਨੇ ਬਜ਼ੁਰਗ ਨਾਗਰਿਕਾਂ ਨੂੰ ਤੀਰਥ ਯਾਤਰਾ ਲਈ ਮੁਫ਼ਤ ਹਵਾਈ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਹੈ।


Tanu

Content Editor

Related News