51 ਘੰਟਿਆਂ ਤੋਂ ਬੋਰਵੈੱਲ ''ਚ ਫ਼ਸਿਆ ਮਾਸੂਮ ਪ੍ਰਹਿਲਾਦ, ਸਲਾਮਤੀ ਲਈ ਹੋ ਰਹੀਆਂ ਨੇ ਦੁਆਵਾਂ

Friday, Nov 06, 2020 - 02:00 PM (IST)

51 ਘੰਟਿਆਂ ਤੋਂ ਬੋਰਵੈੱਲ ''ਚ ਫ਼ਸਿਆ ਮਾਸੂਮ ਪ੍ਰਹਿਲਾਦ, ਸਲਾਮਤੀ ਲਈ ਹੋ ਰਹੀਆਂ ਨੇ ਦੁਆਵਾਂ

ਨਿਵਾੜੀ- ਮੱਧ ਪ੍ਰਦੇਸ਼ ਦੇ ਨਿਵਾੜੀ 'ਚ ਬਣੇ ਬੋਰਵੈੱਲ 'ਚ 5 ਸਾਲ ਦੇ ਮਾਸੂਮ ਨੂੰ ਡਿੱਗੇ 51 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਜਿਵੇਂ-ਜਿਵੇਂ ਸਮੇਂ ਬੀਤ ਰਿਹਾ ਹੈ ਉਮੀਦਾਂ ਵੀ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ। ਪਿਛਲੇ 2 ਦਿਨਾਂ ਤੋਂ ਰੈਸਕਿਊ 'ਚ ਟੀਮ ਲਗਾਤਾਰ ਮਾਸੂਮ ਨੂੰ ਬਚਾਉਣ 'ਚ ਜੁਟੀ ਹੈ। ਹਾਦਸੇ ਵਾਲੀ ਜਗ੍ਹਾ 'ਤੇ ਬੱਚੇ ਨੂੰ ਬੋਰਵੈੱਲ 'ਚੋਂ ਕੱਢਣ ਲਈ ਫ਼ੌਜ, ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਲੋਕਲ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦਿਨ-ਰਾਤ ਇਕ ਕੀਤੇ ਹੋਏ ਹਨ। ਹੁਣ ਬੱਚੇ ਨੂੰ ਸਹੀ ਸਲਾਮਤ ਕੱਢਣ ਲਈ ਬੋਰਵੈੱਲ 'ਚ ਆਕਸੀਜਨ ਪਹੁੰਚਾਈ ਜਾ ਰਹੀ ਹੈ। ਹਾਦਸੇ ਵਾਲੀ ਜਗ੍ਹਾ 'ਤੇ 6 ਜੇ.ਸੀ.ਬੀ. ਮਨਸ਼ੀਆਂ ਨਾਲ ਬੋਰਵੈੱਲ ਦੇ ਨੇੜੇ ਖੋਦਾਈ ਕੀਤੀ ਜਾ ਰਹੀ ਹੈ ਤਾਂ ਕਿ ਬੱਚਾ ਜ਼ਿਆਦਾ ਡੂੰਘਾਈ 'ਚ ਨਾ ਡਿੱਗੇ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਹਾਦਸੇ ਵਾਲੀ ਜਗ੍ਹਾ 'ਤੇ ਬੱਚੇ ਦੇ ਦਾਦਾ ਨੇ ਬੋਰਵੈੱਲ 'ਚ ਆਵਾਜ਼ ਲਗਾਈ ਤਾਂ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਸ਼ਾਮ ਹੁੰਦੇ-ਹੁੰਦੇ ਬੋਰਵੈੱਲ 'ਚ ਕੈਮਰਾ ਪਹੁੰਚਾਇਆ ਗਿਆ ਅਤੇ ਬੱਚੇ ਦੀ ਪੋਜ਼ੀਸ਼ਨ ਦੇਖੀ ਗਈ। ਨਾਈਟ ਵਿਜਨ ਯੰਤਰਾਂ ਨਾਲ ਬੱਚੇ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਰਾਤ ਹੋਣ ਤੱਕ ਝਾਂਸੀ ਅਤੇ ਟੀਕਮਗੜ੍ਹ ਤੋਂ ਐੱਨ.ਡੀ.ਆਰ.ਐੱਫ. ਦੀ ਇਕ ਟੀਮ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ਦੀ ਡੂੰਘਾਈ 200 ਫੁੱਟ ਹੈ ਅਤੇ ਬੱਚਾ ਕਰੀਬ 60 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਹੈ। ਰੈਸਕਿਊ ਟੀਮ ਦੀ ਕੋਸ਼ਿਸ਼ ਹੈ ਕਿ ਬੱਚੇ ਨੂੰ ਬੋਰਵੈੱਲ 'ਚ ਹੋਰ ਡੂੰਘਾਈ 'ਚ ਜਾਣ ਤੋਂ ਰੋਕਿਆ ਜਾਵੇ। ਫਿਲਹਾਲ ਬੋਰਵੈੱਲ ਦੇ ਸਮਾਨ 60 ਫੁੱਟ ਡੂੰਘਾ ਟੋਇਆ ਖੋਦ ਲਿਆ ਗਿਆ ਹੈ। ਹੁਣ ਬੀਨਾ ਤੋਂ ਹਾਈਟੇਕ ਮਸ਼ੀਨ ਮੰਗਵਾ ਕੇ ਕਰੀਬ 20 ਫੁੱਟ ਚੌੜੀ ਸੁਰੰਗ ਬਣਾਈ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਫ਼ਸਰ ਲਗਾਤਾਰ ਰੈਸਕਿਊ ਆਪਰੇਸ਼ਨ 'ਤੇ ਨਜ਼ਰਾਂ ਬਣਾਏ ਹੋਏ ਹਨ।

ਇਹ ਵੀ ਪੜ੍ਹੋ : 4 ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਪ੍ਰੇਮੀ ਦੇ ਘਰ ਅੱਗੇ ਧਰਨੇ 'ਤੇ ਬੈਠੀ ਪ੍ਰੇਮਿਕਾ, ਰੱਖੀ ਇਹ ਸ਼ਰਤ


author

DIsha

Content Editor

Related News