ਮੱਧ ਪ੍ਰਦੇਸ਼ : ਆਰਮੀ ਕੈਂਪ ਤੋਂ 2 ਰਾਈਫਲਾਂ ਅਤੇ 20 ਕਾਰਤੂਸ ਲੈ ਕੇ ਫਰਾਰ ਹੋਏ ਬਦਮਾਸ਼

Saturday, Dec 07, 2019 - 11:34 AM (IST)

ਮੱਧ ਪ੍ਰਦੇਸ਼ : ਆਰਮੀ ਕੈਂਪ ਤੋਂ 2 ਰਾਈਫਲਾਂ ਅਤੇ 20 ਕਾਰਤੂਸ ਲੈ ਕੇ ਫਰਾਰ ਹੋਏ ਬਦਮਾਸ਼

ਹੋਸ਼ੰਗਾਬਾਦ— ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲੇ 'ਚ ਪ੍ਰਸਿੱਧ ਪਰਬਤੀ ਸੈਰ-ਸਪਾਟਾ ਸਥਾਨ ਪਚਮੜ੍ਹੀ 'ਚ ਸਥਿਤ ਭਾਰਤੀ ਫੌਜ ਦੇ ਇਕ ਕੈਂਪ ਤੋਂ 2 ਅਣਪਛਾਤੇ ਬਦਮਾਸ਼ 2 ਰਾਈਫਲ ਅਤੇ 20 ਕਾਰਤੂਸ ਲੈ ਕੇ ਫਰਾਰ ਹੋ ਗਏ। ਬਦਮਾਸ਼ਾਂ ਦੀ ਤਲਾਸ਼ 'ਚ ਮੱਧ ਪ੍ਰਦੇਸ਼ ਪੁਲਸ ਨੇ ਚਾਰੇ ਪਾਸੇ ਨਾਕੇਬੰਦੀ ਕਰਨ ਦੇ ਨਾਲ ਹੀ ਪ੍ਰਦੇਸ਼ 'ਚ ਹਾਈ ਅਲਰਟ ਐਲਾਨ ਕਰ ਦਿੱਤਾ ਹੈ। ਪੁਲਸ ਸੰਭਾਵਿਤ ਟਿਕਾਣਿਆਂ 'ਤੇ ਨਾਕੇਬੰਦੀ ਕਰ ਕੇ ਨੌਜਵਾਨਾਂ ਦੀ ਤਲਾਸ਼ ਕਰ ਰਹੀ ਹੈ। ਹੋਸ਼ੰਗਾਬਾਦ ਦੇ ਐੱਸ.ਪੀ. ਐੱਮ.ਐੱਲ. ਛਾਰੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ 2 ਸ਼ੱਕੀ ਨੌਜਵਾਨ ਪਚਮੜ੍ਹੀ ਆਰਮੀ ਕੈਂਪ 'ਚ ਦਾਖਲ ਹੋਏ ਅਤੇ ਉੱਥੋਂ 2 ਇੰਸਾਸ ਰਾਈਫਲ ਚੋਰੀ ਕਰ ਕੇ ਲੈ ਗਏ। ਇਕ ਸ਼ੱਕੀ ਨੇ ਬਲੈਕ ਟਰੈਕਸੂਟ ਅਤੇ ਬਲੈਕ ਕੈਪ ਪਾਈ ਹੋਈ ਸੀ।

ਦੋਵੇਂ ਕਰ ਰਹੇ ਸਨ ਪੰਜਾਬੀ 'ਚ ਗੱਲ
ਪੁਲਸ ਅਨੁਸਾਰ ਦੋਵੇਂ ਸ਼ੱਕੀ ਪਿਪਰੀਆ ਤੋਂ ਟੈਕਸੀ ਰਾਹੀਂ ਆਰਮੀ ਕੈਂਪ ਪੁੱਜੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉਸੇ ਟੈਕਸੀ ਰਾਹੀਂ ਵਾਪਸ ਪਿਪਰੀਆ ਆ ਗਏ। ਪੁਲਸ ਟੈਕਸੀ ਡਰਾਈਵਰ ਨੂੰ ਫੜ ਕੇ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਟੈਕਸੀ ਡਰਾਈਵਰ ਨੇ ਦੱਸਿਆ ਕਿ ਪਚਮੜ੍ਹੀ ਤੋਂ ਆਉਂਦੇ ਸਮੇਂ ਉਨ੍ਹਾਂ ਕੋਲ ਕ੍ਰਿਕੇਟ ਬੈਟ ਰੱਖਣ ਵਾਲਾ ਬੈਗ ਸੀ, ਜਿਸ ਨੂੰ ਉਨ੍ਹਾਂ ਨੇ ਮੋਢੇ 'ਤੇ ਟੰਗਿਆ ਹੋਇਆ ਸੀ। ਦੋਵੇਂ ਪੰਜਾਬੀ 'ਚ ਗੱਲ ਕਰ ਰਹੇ ਸਨ। ਪੁਲਸ ਨੇ ਰੇਲਵੇ ਪੁਲਸ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਹੈ।


author

DIsha

Content Editor

Related News