8 ਬੱਚਿਆਂ ਦੀ ਹੋਈ ਮੌਤ, 16ਵੀਂ ਵਾਰ ਮਾਂ ਬਣੀ ਜਨਾਨੀ ਸਮੇਤ ਬੱਚੇ ਨੇ ਵੀ ਤੋੜਿਆ ਦਮ

Monday, Oct 12, 2020 - 05:55 PM (IST)

8 ਬੱਚਿਆਂ ਦੀ ਹੋਈ ਮੌਤ, 16ਵੀਂ ਵਾਰ ਮਾਂ ਬਣੀ ਜਨਾਨੀ ਸਮੇਤ ਬੱਚੇ ਨੇ ਵੀ ਤੋੜਿਆ ਦਮ

ਦਾਮੋਹ- ਮੱਧ ਪ੍ਰਦੇਸ਼ ਦੇ ਦਾਮੋਹ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਬਟੀਆਗੜ੍ਹ ਥਾਣੇ ਦੇ ਪਾਡਾਝਿਰ ਪਿੰਡ 'ਚ ਸੁਖਰਾਣੀ ਨਾਂ ਦੀ ਇਕ ਜਨਾਨੀ ਨੇ ਸ਼ਨੀਵਾਰ 16ਵੇਂ ਬੱਚੇ ਨੂੰ ਜਨਮ ਦਿੱਤਾ ਹੈ ਪਰ ਇਸ ਦੇ ਕੁਝ ਘੰਟਿਆਂ ਬਾਅਦ ਜਨਾਨੀ ਅਤੇ ਉਸ ਦੇ ਨਵਜਾਤ ਦੀ ਹਾਲਤ ਗੰਭੀਰ ਹੋ ਗਈ। ਹਸਪਤਾਲ ਲਿਜਾਉਣ ਦੌਰਾਨ ਹੀ ਮਾਂ ਅਤੇ ਬੱਚੇ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ 16ਵੀਂ ਵਾਰ ਮਾਂ ਬਣੀ ਜਨਾਨੀ ਦੇ 4 ਮੁੰਡੇ ਅਤੇ 4 ਕੁੜੀਆਂ ਜਿਊਂਦੇ ਹਨ। ਇਨ੍ਹਾਂ 'ਚੋਂ 2 ਬੱਚਿਆਂ ਦਾ ਵਿਆਹ ਵੀ ਹੋ ਚੁਕਿਆ ਹੈ। ਉੱਥੇ ਹੀ 7 ਬੱਚਿਆਂ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ।

ਇਕ ਕਾਰਨ ਹੋਈ ਮਾਂ ਅਤੇ ਨਵਜਾਤ ਦੀ ਮੌਤ
ਇਸ ਮਾਮਲੇ 'ਚ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਸੰਗੀਤਾ ਤ੍ਰਿਵੇਦੀ ਨੇ ਤੁਰੰਤ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਉੱਥੇ ਹੀ ਸੈਕਟਰ ਸੁਪਰਵਾਈਜ਼ਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੈਡੀਕਲ ਸਿਹਤ ਅਧਿਕਾਰੀ ਡਾ. ਸੰਗੀਤਾ ਤ੍ਰਿਵੇਦੀ ਨੇ ਦੱਸਿਆ ਕਿ ਜਨਾਨੀ ਨੇ ਗਰਭ ਧਾਰਨ ਦੇ 8ਵੇਂ ਮਹੀਨੇ 'ਚ 16ਵੇਂ ਬੱਚੇ ਨੂੰ ਜਨਮ ਦਿੱਤਾ ਸੀ। ਦਰਦ ਹੋਣ ਕਾਰਨ ਬੱਚੇ ਦੀ ਡਿਲਿਵਰੀ ਘਰ ਹੀ ਹੋ ਗਈ ਸੀ। ਜਨਾਨੀ ਦੀ ਗੰਭੀਰ ਹਾਲਤ ਕਾਰਨ ਪਰਿਵਾਰ ਵਾਲੇ ਨਜ਼ਦੀਕੀ ਸਿਹਤ ਕੇਂਦਰ ਲੈ ਕੇ ਆਏ। ਜਨਾਨੀ ਦੇ ਸਰੀਰ 'ਚ ਖੂਨ ਦੀ ਕਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉੱਥੇ ਹੀ ਨਵਜਾਤ ਨੇ ਵੀ ਦਮ ਤੋੜ ਦਿੱਤਾ।


author

DIsha

Content Editor

Related News