ਦੁਖ਼ਦ ਖ਼ਬਰ: ਦੀਵਾਲੀ ਤੋਂ ਪਹਿਲਾਂ ਪਸਰਿਆ ਮਾਤਮ, ਮਿੱਟੀ ਦੀ ਖੋਦਾਈ ਦੌਰਾਨ 4 ਬੱਚਿਆਂ ਦੀ ਮੌਤ

11/09/2020 1:51:34 PM

ਭੋਪਾਲ— ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਸੂਖੀ ਸੇਵਨੀਆ ਥਾਣਾ ਖੇਤਰ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮਿੱਟੀ ਦੀ ਖਾਨ ਵਿਚ ਖੋਦਾਈ ਕਰਨ ਦੌਰਾਨ ਮਿੱਟੀ ਧੱਸਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀਂ ਹੋ ਗਏ। ਪੁਲਸ ਸੂਤਰਾਂ ਮੁਤਾਬਕ ਬਰਖੇੜੀ ਪਿੰਡ ਨੇੜੇ ਇਕ ਨਾਲੇ ਦੇ ਕਿਨਾਰੇ ਕੁਝ ਬੱਚੇ ਮਿੱਟੀ ਦੀ ਖੋਦਾਈ ਕਰ ਰਹੇ ਸਨ। ਅਚਾਨਕ ਮਿੱਟੀ ਧੱਸਣ ਕਾਰਨ 6 ਬੱਚੇ ਉਸ ਹੇਠਾਂ ਦੱਬੇ ਗਏ। ਇਹ ਬੱਚੇ ਦੀਵਾਲੀ 'ਤੇ ਘਰ ਦੇ ਵਿਹੜੇ ਨੂੰ ਲਿਪਣ ਲਈ ਮਿੱਟੀ ਲੈਣ ਗਏ ਸਨ। ਉਸ ਦੌਰਾਨ ਇਹ ਹਾਦਸਾ ਵਾਪਰ ਗਿਆ। ਬੱਚਿਆਂ ਦੀ ਉਮਰ 5 ਤੋਂ 12 ਸਾਲ ਦਰਮਿਆਨ ਹੈ।

PunjabKesari

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ

ਸਾਹ ਘੁੱਟਣ ਕਾਰਨ ਬੱਚਿਆਂ ਦੀ ਮੌਤ ਹੋ ਗਈ। ਜਦੋਂ ਤੱਕ ਮਦਦ ਪਹੁੰਚਦੀ ਉਦੋਂ ਤੱਕ 4 ਬੱਚਿਆਂ ਦੀ ਮੌਤ ਹੋ ਗਈ। ਦੋ ਬੱਚਿਆਂ ਨੂੰ ਗੰਭੀਰ ਹਾਲਤ ਵਿਚ ਮਿੱਟੀ 'ਚੋਂ ਬਾਹਰ ਕੱਢਿਆ ਗਿਆ, ਦੋਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਦੇ ਨਾਂ ਤੁਰੰਤ ਸਾਹਮਣੇ ਨਹੀਂ ਆ ਸਕੇ।  

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਓਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਿੱਟੀ ਧੱਸਣ ਕਾਰਨ 4 ਬੱਚਿਆਂ ਦੀ ਮੌਤ ਦੀ ਖ਼ਬਰ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਮੌਤ ਦੀ ਖ਼ਬਰ ਬੇਹੱਦ ਦੁਖਦਾਈ ਹੈ। ਮੇਰੀ ਹਮਦਰਦੀ ਪੀੜਤ ਪਰਿਵਾਰਾਂ ਨਾਲ ਹੈ। ਮੈਂ ਪਰਮਾਤਮਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਮਰਹੂਮ ਆਤਮਾਵਾਂ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰਾਂ ਨੂੰ ਇਸ ਔਖੀ ਘੜੀ ਨੂੰ ਸਹਿਣ ਦੀ ਸ਼ਕਤੀ ਦੇਵੇ।\

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

 


Tanu

Content Editor

Related News