ਮੱਧ ਪ੍ਰਦੇਸ਼ ਦੇ 2 ਕਿਸਾਨਾਂ ਦੀ ਕਿਸਮਤ ਚਮਕੀ, ਬਹੁਮੁੱਲੇ ਹੀਰੇ ਮਿਲਣ ਕਾਰਣ ਬਦਲੇਗੀ ਜ਼ਿੰਦਗੀ

Tuesday, Nov 03, 2020 - 11:55 AM (IST)

ਪੰਨਾ- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ 2 ਕਿਸਾਨਾਂ ਨੂੰ 14.98 ਅਤੇ 7.44 ਕੈਰੇਟ ਭਾਰ ਦੇ ਜੇਮ ਕੁਆਲਿਟੀ ਵਾਲੇ 2 ਬੇਸ਼ਕੀਮਤੀ ਹੀਰੇ ਮਿਲੇ ਹਨ, ਜਿਸ ਨਾਲ ਇਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ। ਹੀਰੇ ਮਿਲਦੇ ਹੀ ਇਨ੍ਹਾਂ ਦੋਹਾਂ ਕਿਸਾਨਾਂ ਦੇ ਘਰਾਂ 'ਚ ਦੀਵਾਲੀ ਤੋਂ ਪਹਿਲਾਂ ਰੋਸ਼ਨੀ ਫੈਲ ਗਈ ਹੈ। ਪਰਿਵਾਰ ਵਾਲਿਆਂ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਹੈ। 5 ਦਿਨ ਪਹਿਲਾਂ ਹੀ 29 ਅਕਤੂਬਰ ਨੂੰ ਇਕ ਗਰੀਬ ਮਜ਼ਦੂਰ ਨੂੰ ਕ੍ਰਿਸ਼ਨਾ ਕਲਿਆਣਪੁਰ ਪਟੀ ਹੀਰਾ ਖਾਨ ਖੇਤਰ ਤੋਂ 7.2 ਕੈਰੇਟ ਭਾਰ ਵਾਲਾ ਹੀਰਾ ਮਿਲਿਆ ਸੀ। ਹੀਰਾ ਅਧਿਕਾਰੀ ਪੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਨ.ਐੱਮ.ਡੀ.ਸੀ. ਕਾਲੋਨੀ ਪੰਨਾ ਵਾਸੀ ਲਖਨ ਯਾਦਵ ਨੂੰ ਕ੍ਰਿਸ਼ਨਾ ਕਲਿਆਣਪੁਰ ਪਟੀ ਉਥਲੀ ਹੀਰਾ ਖਾਨ ਖੇਤਰ 'ਚ 14.98 ਕੈਰੇਟ ਭਾਰ ਦਾ ਜੇਮ ਕੁਆਲਿਟੀ ਵਾਲਾ ਹੀਰਾ ਮਿਲਿਆ ਹੈ। ਜਦੋਂ ਕਿ ਗ੍ਰਾਮ ਜਰੂਆਪੁਰ ਵਾਸੀ ਦਿਲੀਪ ਕੁਮਾਰ ਮਿਸਤਰੀ ਨੂੰ ਜਰੁਆਪੁਰ 'ਚ ਨਿੱਜੀ ਜ਼ਮੀਨ 'ਤੇ 7.44 ਕੈਰੇਟ ਭਾਰ ਦਾ ਹੀਰਾ ਮਿਲਿਆ ਹੈ। ਇਹ ਹੀਰਾ ਵੀ ਜੇਮ ਕੁਆਲਿਟੀ ਦਾ ਹੈ, ਜੋ ਚੰਗੀ ਗੁਣਵੱਤਾ ਵਾਲਾ ਅਤੇ ਕੀਮਤੀ ਮੰਨਿਆ ਜਾਂਦਾ ਹੈ। ਕਿਸਮਤ ਦੇ ਧਨੀ ਦੋਵੇਂ ਹੀ ਕਿਸਾਨਾਂ ਨੇ ਸੋਮਵਾਰ ਦੁਪਹਿਰ ਕਲੈਕਟਰ ਸਥਿਤ ਹੀਰਾ ਦਫ਼ਤਰ ਆ ਕੇ ਹੀਰੇ ਜਮ੍ਹਾ ਕਰਵਾ ਦਿੱਤੇ। 

ਇਹ ਵੀ ਪੜ੍ਹੋ : ਅੱਤਵਾਦੀਆਂ ਦਾ ਸਫ਼ਾਇਆ ਕਰਨ 'ਚ ਜੁਟੀ ਫ਼ੌਜ, ਇਸ ਸਾਲ ਹੁਣ ਤੱਕ 200 ਤੋਂ ਵੱਧ ਅੱਤਵਾਦੀ ਕੀਤੇ ਢੇਰ

ਹੀਰਾ ਦਫ਼ਤਰ ਪੰਨਾ ਦੇ ਹੀਰਾ ਪਾਰਖੀ ਅਨੁਪਮ ਸਿੰਘ ਨੇ ਇਨ੍ਹਾਂ ਹੀਰਿਆਂ ਨੂੰ ਬਕਾਇਦਾ ਤੌਲ ਅਤੇ ਪਰਖ ਕੇ ਉਨ੍ਹਾਂ ਨੂੰ ਜਮ੍ਹਾ ਕਰ ਲਿਆ ਹੈ। ਇਨ੍ਹਾਂ ਦੋਹਾਂ ਹੀਰਿਆਂ ਨੂੰ ਆਉਣ ਵਾਲੀ ਨੀਲਾਮੀ 'ਚ ਵਿਕਰੀ ਲਈ ਰੱਖਿਆ ਜਾਵੇਗਾ। ਹੀਰਾ ਪਾਰਖੀ ਤੋਂ ਅਨੁਮਾਨਤ ਕੀਮਤ ਪੁੱਛੇ ਜਾਣ 'ਤੇ ਉਨ੍ਹਾਂ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਦੱਸਣ ਤੋਂ ਇਨਕਾਰ ਕਰ ਦਿੱਤਾ। ਪਰ ਜਾਣਕਾਰਾਂ ਅਤੇ ਸ਼ਹਿਰ ਦੇ ਹੀਰਾ ਪਾਰਖੀਆਂ ਨੇ 7.44 ਭਾਰ ਵਾਲੇ ਹੀਰੇ ਦੀ ਕੀਮਤ 20 ਤੋਂ 25 ਲੱਖ ਅਤੇ 14.98 ਕੈਰੇਟ ਭਾਰ ਦੇ ਹੀਰੇ ਦੀ ਅਨੁਮਾਨਤ ਕੀਮਤ ਲਗਭਗ 50 ਲੱਖ ਰੁਪਏ ਦੱਸੀ ਹੈ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ


DIsha

Content Editor

Related News