ਮੱਧ ਪ੍ਰਦੇਸ਼ : ਸੀਮਤ ਮਾਤਰਾ ''ਚ ਹੀ ਪਿਆਜ਼ ਰੱਖ ਸਕਣਗੇ ਵਪਾਰੀ, ਆਦੇਸ਼ ਜਾਰੀ

Thursday, Oct 10, 2019 - 01:37 AM (IST)

ਮੱਧ ਪ੍ਰਦੇਸ਼ : ਸੀਮਤ ਮਾਤਰਾ ''ਚ ਹੀ ਪਿਆਜ਼ ਰੱਖ ਸਕਣਗੇ ਵਪਾਰੀ, ਆਦੇਸ਼ ਜਾਰੀ

ਭੋਪਾਲ — ਮੱਧ ਪ੍ਰਦੇਸ਼ 'ਚ ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਜਨਤਾ ਨੂੰ ਰਾਹਤ ਨੂੰ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਸਰਕਾਰ ਨੇ ਵਪਾਰੀਆਂ ਨੂੰ ਪਿਆਜ਼ ਦੀ ਸੀਮਤ ਸਟੋਰੇਜ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਦਰਅਸਲ ਸਰਾਕਰ ਨੇ ਪਿਆਜ਼ ਦੀ ਵਧਦੀ ਕੀਮਤ ਨੂੰ ਕਾਬੂ ਕਰਨ ਅਤੇ ਜਨਤਾ ਨੂੰ ਪਿਆਜ਼ ਦੀ ਲਗਾਤਾਰ ਸਪਲਾਈ ਬਣਾਏ ਰੱਖਣ ਲਈ 'ਮੱਧ ਪ੍ਰਦੇਸ਼ ਪਿਆਜ਼ ਵਪਾਰੀ ਆਦੇਸ਼ 2019' ਜਾਰੀ ਕੀਤਾ ਹੈ। ਇਸ ਆਦੇਸ਼ ਦੇ ਤਹਿਤ ਹੁਣ ਅਗਲੇ ਢੇਡ ਮਹੀਨੇ ਤਕ ਪਿਆਜ਼ ਦੇ ਥੋਕ ਵਪਾਰੀ ਤੇ ਕਮਿਸ਼ਨ ਏਜੰਟ ਜ਼ਿਆਦਾ ਤੋਂ ਜ਼ਿਆਦਾ 500 ਕਵਿੰਟਲ ਤਕ ਪਿਆਜ਼ ਦਾ ਹੀ ਸਟਾਕ ਰੱਖ ਸਕਣਗੇ।
ਇਸ ਆਦੇਸ਼ 'ਚ ਰਿਟੇਲ ਵਪਾਰੀ ਵੀ ਆਉਣਗੇ। ਰਿਟੇਲ ਵਪਾਰੀਆਂ ਲਈ ਜ਼ਿਆਦਾਤਰ 100 ਕਵਿੰਟਲ ਪਿਆਜ਼ ਦਾ ਸਟਾਕ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਮੁਤਾਬਕ ਇਹ ਆਦੇਸ਼ 30 ਨਵੰਬਰ 2019 ਤਕ ਲਾਗੂ ਰਹੇਗਾ।


author

Inder Prajapati

Content Editor

Related News