CM ਸ਼ਿਵਰਾਜ ਚੌਹਾਨ ਦਾ ਐਲਾਨ- ਇਕ ਜੂਨ ਤੋਂ ਖ਼ਤਮ ਕਰਾਂਗੇ ਤਾਲਾਬੰਦੀ

Saturday, May 22, 2021 - 02:40 PM (IST)

CM ਸ਼ਿਵਰਾਜ ਚੌਹਾਨ ਦਾ ਐਲਾਨ- ਇਕ ਜੂਨ ਤੋਂ ਖ਼ਤਮ ਕਰਾਂਗੇ ਤਾਲਾਬੰਦੀ

ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਤਾਲਾਬੰਦੀ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਕੋਰੋਨਾ ਵਾਇਰਸ ਦੀ ਸਥਿਤੀ ’ਤੇ ਅਧਿਕਾਰੀਆਂ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ 1 ਜੂਨ ਤੋਂ ਹੌਲੀ-ਹੌਲੀ ਅਨਲਾਕ ਕਰਾਂਗੇ। ਅਸੀਂ ਹੁਣ ਕੋਰੋਨਾ ਨੂੰ ਕੰਟਰੋਲ ਕਰਨ ਦੀ ਸਥਿਤੀ ਵਿਚ ਆ ਗਏ ਹਾਂ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿਚ ਕੋਵਿਡ-19 ਨਾਲ ਇਨਫੈਕਸ਼ਨ ਦੀ ਦਰ ਘਟੀ ਹੈ ਅਤੇ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ ਦੀ ਫ਼ੀਸਦੀ ਵੀ ਘੱਟ ਹੋ ਗਈ ਹੈ। ਸ਼ਿਵਰਾਜ ਨੇ ਕਿਹਾ ਕਿ ਅਸੀਂ ਅਨੰਤਕਾਲ ਤੱਕ ਬੰਦ ਨਹੀਂ ਰੱਖ ਸਕਦੇ। ਅਜਿਹੇ ਵਿਚ ਅਸੀਂ ਇਹ ਫ਼ੈਸਲਾ ਲਿਆ ਹੈ ਕਿ ਹੁਣ ਤਾਲਾਬੰਦੀ ਨੂੰ ਹੌਲੀ-ਹੌਲੀ ਖਤਮ ਕਰੀਏ। ਜ਼ਿਕਰਯੋਗ ਹੈ ਕਿ ਸੂਬੇ ’ਚ 31 ਮਈ ਤੱਕ ਤਾਲਾਬੰਦੀ ਲਾਗੂ ਹੈ। 

ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਜੇ ਬਿਲਕੁੱਲ ਵੀ ਢਿੱਲ ਨਹੀਂ ਵਰਤੀ ਜਾਵੇਗੀ। ਪੂਰੀ ਸਖਤਾਈ ਨਾਲ ਕੋਰੋਨਾ ਖ਼ਿਲਾਫ਼ ਜੰਗ ਲੜਨੀ ਹੈ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਮੱਧ ਪ੍ਰਦੇਸ਼ ਨੂੰ ਛੇਤੀ ਹੀ ਕੋਰੋਨਾ ਮੁਕਤ ਕਰਾਂਗੇ। ਇਸ ਲਈ ਸਰਦੀ, ਜੁਕਾਮ, ਖੰਘ, ਬੁਖਾਰ ਆਦਿ ਕਿਸੇ ਵੀ ਬੀਮਾਰੀ ਨੂੰ ਲੁਕਾਓ ਨਾ, ਸਗੋਂ ਇਸ ਨੂੰ ਦੱਸੋ। ਡਾਕਟਰ ਦੀ ਸਲਾਹ ਲਵੋ। 

ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ 4,384 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਪ੍ਰਦੇਸ਼ ’ਚ ਇਸ ਵਾਇਰਸ ਨਾਲ ਹੁਣ ਤੱਕ ਪੀੜਤ ਪਾਏ ਗਏ ਲੋਕਾਂ ਦੀ ਕੁੱਲ ਗਿਣਤੀ 7,57,119 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿਚ ਇਸ ਮਹਾਮਾਰੀ ਨਾਲ 79 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਪ੍ਰਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 7,394 ਹੋ ਗਈ ਹੈ। 


author

Tanu

Content Editor

Related News