MP ਪੁਲਸ ਦੀ ਅਣੋਖੀ ਪਹਿਲ, ਗਰੀਬ ਬੱਚਿਆਂ ਲਈ ਥਾਣੇ ’ਚ ਸ਼ੁਰੂ ਕੀਤੀ ਪੜ੍ਹਾਈ

01/31/2022 2:41:51 PM

ਪੰਨਾ— ਪੰਨਾ ਜ਼ਿਲੇ ’ਚ ਇਕ ਅਜਿਹਾ ਥਾਣਾ ਇੰਚਾਰਜ਼ ਵੀ ਹੈ, ਜਿਨ੍ਹਾਂ ਨੇ ਪੁਰਾਣਾ ਥਾਣਾ ਪਰਿਸ਼ਦ ਦੀ ਬਿਲਡਿੰਗ ਨੂੰ ਖੇਤਰ ਦੇ ਬੱਚਿਆਂ ਲਈ ਵਿਦਿਆਦਾਨ ਦੀ ਪਾਠਸ਼ਾਲਾ (ਲਾਇਬ੍ਰੇਰੀ) ’ਚ ਬਦਲ ਕੇ ਇਕ ਅਣੋਖੀ ਪਹਿਲ ਕੀਤੀ ਹੈ। ਇਸ ਵਿਦਿਆਦਾਨ ਪਾਠਸ਼ਾਲਾ ’ਚ ਉਨ੍ਹਾਂ ਨੇ ਆਨ-ਲਾਈਨ, ਆਫ-ਲਾਈਨ ਕਲਾਸੇਸ, ਲਾਇਬ੍ਰੇਰੀ, ਮੋਟੀਵੇਸ਼ਨ ਦੇ ਨਾਲ-ਨਾਲ ਬੱਚਿਆਂ ਨੂੰ ਵਿਕਾਸ ਦੇ ਲਈ ਸਵੱਛ ਵਾਤਾਵਰਨ ਅਤੇ ਸਿੱਖਿਆ ਗ੍ਰਹਿਣ ਕਰਨ ਸੰਬੰਧੀ ਅਨੁਕੂਲ ਵਾਤਾਵਰਨ ਨੂੰ ਨਿਰਮਿਤ ਕੀਤਾ ਹੈ। ਇਸ ਤੋਂ ਇਲਾਵਾ ਵਿਅਕਤੀ ਦੇ ਸਰਵਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਲਾਇਬ੍ਰੇਰੀ ਵਿੱਚ ਧਾਰਮਿਕ ਗ੍ਰੰਥ ਅਤੇ ਹੋਰ ਪੁਸਤਕਾਂ ਵੀ ਰੱਖੀਆਂ ਗਈਆਂ ਹਨ। ਜਿਸ ਦਾ ਉਦਘਾਟਨ ਇਲਾਕੇ ਦੇ ਵਿਧਾਇਕ ਮਿਨਰਲ ਰਾਜ ਮੰਤਰੀ ਬ੍ਰਿਜੇਂਦਰ ਪ੍ਰਤਾਪ ਸਿੰਘ ਨੇ ਕੀਤਾ ਅਤੇ ਬ੍ਰਿਜਪੁਰ ਥਾਣਾ ਇੰਚਾਰਜ਼ ਬਖਤ ਸਿੰਘ ਨੇ ਇਸ ਕੰਮ ਦੀ ਤਾਰੀਫ਼ ਕੀਤੀ ਹੈ।

ਜ਼ਿਲਾ ਦਫਤਰ ਤੋਂ ਲਗਭਗ 40 ਕਿਲੋਮੀਟਰ ਦੂਰ, ਛੇ ਹਜ਼ਾਰ ਦੀ ਆਬਾਦੀ ਵਾਲੇ ਬ੍ਰਜਪੁਰ ਪਿੰਡ ਦੇ ਥਾਣਾ ਕੰਪਲੈਕਸ ’ਚ ਉਨ੍ਹਾਂ ਦੇ ਵੱਲੋਂ ਸਥਾਪਿਤ ਲਾਇਬ੍ਰੇਰੀ ’ਚ ਰੱਖੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦੀਆਂ ਹਨ। ਇਸ ਇਲਾਕੇ ਅਸਿੱਖਿਆ ਅਤੇ ਗਰੀਬੀ ਨੂੰ ਦੇਖ ਕੇ ਵਿਦਿਆਦਾਨ ਦਾ ਵਿਚਾਰ ਆਇਆ। ਇਲਾਕੇ ’ਚ ਮੁੱਖ ਰੂਪ ਨਾਲ ਦਲਿਤ , ਆਦਿਵਾਸੀ ਅਤੇ ਹੋਰ ਪਿਛੜੇ ਵਰਗ ਦੇ ਲੋਕ ਰਹਿੰਦੇ ਹਨ ਜੋ ਨੇੜੇ ਦੀਆਂ ਖਦਾਨਾਂ ’ਚ ਮਜ਼ਦੂਰੀ ਦਾ ਕੰਮ ਕਰਦੇ ਹਨ। ਵਿਦਿਆਰਥੀਆਂ ਨੂੰ ਥਾਣਾ ਕੰਪਲੈਕਸ ’ਚ ਆਉਣ ’ਚ ਡਰ ਲੱਗਣ ਦੇ ਸਵਾਲ ’ਤੇ ਬਖਤ ਸਿੰਘ ਨੇ ਕਿਹਾ, ‘ ਪੁਲਸ ਦਾ ਉਦੇਸ਼ ਅਪਰਾਧੀਆਂ ’ਚ ਡਰ ਪੈਦਾ ਕਰਨਾ ਅਤੇ ਚੰਗੇ ਲੋਕਾਂ ਦਾ ਸਵਾਗਤ ਕਰਨਾ ਹੈ। ਅਸੀਂ ਪੁਲਸ ਦਾ ਅਕਸ ਬਿਹਤਰ ਬਣਾਉਣਾ ਚਾਹੁੰਦੇ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਖਰਤਾ ਅਤੇ ਚੰਗੀ ਨੈਤਿਕ ਸਿੱਖਿਆ ਸਮਾਜ ’ਚ ਅਪਰਾਧ ’ਤੇ ਰੋਕ ਲਗਾ ਸਕਦੀ ਹੈ।’

ਉਨ੍ਹਾਂ ਦੱਸਿਆ ਕਿ ਪੁਲਸ ਮਹਿਕਮੇ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਸਰਕਾਰੀ ਸਕੂਲ ’ਚ 7 ਸਾਲਾਂ ਤੱਕ ਅਧਿਆਪਕ ਦੇ ਤੌਰ ’ਤੇ ਕੰਮ ਕੀਤਾ। ਸਿਵਲ ਸੇਵਾ ਲਈ ਤਿਆਰੀ ਕਰ ਰਹੇ 15 ਸਾਲਾਂ ਆਦਰਸ਼ ਦਿਕਸ਼ਿਤ ਨੇ ਕਿਹਾ ਕਿ ਉਹ ਸ਼ੁਰੂ ਥਾਣਾ ਕੰਪਲੈਕਸ ਜਾਣ ਤੋਂ ਡਰ ਲੱਗਦਾ ਸੀ ਪਰ ਬਖਤ ਸਿੰਘ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੇ ਪੜ੍ਹਾਉਣ ਦੇ ਤਰੀਕਿਆਂ ਅਤੇ ਵਿਅਕਤੀਤੱਵ ਤੋਂ ਕਾਫ਼ੀ ਪ੍ਰਭਾਵਿਤ ਹੋਇਆ।


Rakesh

Content Editor

Related News