ਮਨੁੱਖਤਾ ਸ਼ਰਮਸਾਰ! ਪਹਿਲਾਂ ਕੁੱਟਿਆ ਫਿਰ ਜੁੱਤੀਆਂ ''ਤੇ ਰਗੜਵਾਈ ਨੱਕ

Saturday, Jun 22, 2019 - 04:50 PM (IST)

ਮਨੁੱਖਤਾ ਸ਼ਰਮਸਾਰ! ਪਹਿਲਾਂ ਕੁੱਟਿਆ ਫਿਰ ਜੁੱਤੀਆਂ ''ਤੇ ਰਗੜਵਾਈ ਨੱਕ

ਮੰਦਸੌਰ— ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿਚ ਇਕ ਵਿਅਕਤੀ ਲੋਕਾਂ ਦੀਆਂ ਜੁੱਤੀਆਂ 'ਤੇ ਆਪਣੀ ਨੱਕ ਰਗੜ ਰਿਹਾ ਹੈ। ਦਰਅਸਲ ਵਿਆਹ ਸਮਾਰੋਹ 'ਚ ਕੁਝ ਲੋਕਾਂ ਦੀ ਉਕਤ ਵਿਅਕਤੀ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਦੋਸ਼ੀਆਂ ਨੇ ਆਪਣੀਆਂ ਜੁੱਤੀਆਂ 'ਤੇ ਜ਼ਬਰਨ ਨੱਕ ਰਗੜਵਾਈ। ਪੀੜਤ ਵਿਅਕਤੀ ਘਟਨਾ ਵਾਲੇ ਦਿਨ ਤੋਂ ਹੀ ਗਾਇਬ ਹੈ। ਮਾਮਲਾ 16 ਦਾ ਦੱਸਿਆ ਜਾ ਰਿਹਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀਨੀਅਰ ਪੁਲਸ ਅਧਿਕਾਰੀਆਂ ਦੀ ਨਿਗਰਾਨੀ 'ਚ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮੰਦਸੌਰ ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਦਿਲੀਪ ਸਿੰਘ ਬਿਲਵਾਲ ਨੇ ਦੱਸਿਆ ਕਿ ਸਾਨੂੰ ਘਟਨਾ ਦਾ ਵੀਡੀਓ ਪ੍ਰਾਪਤ ਹੋਇਆ ਹੈ, ਜਿਸ ਦੇ ਆਧਾਰ 'ਤੇ ਅਸੀਂ ਦੋਸ਼ੀਆਂ ਦੀ ਪਛਾਣ ਕਰ ਰਹੇ ਹਾਂ। ਇਸ ਦੇ ਨਾਲ ਹੀ ਪੀੜਤ ਵਿਅਕਤੀ ਦੀ ਭਾਲ ਵੀ ਕੀਤੀ ਜਾ ਰਹੀ ਹੈ।

 

ਇਹ ਹੈ ਪੂਰਾ ਮਾਮਲਾ—
ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਕਮਲ ਸਿੰਘ 16 ਜੂਨ ਨੂੰ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਿਆ ਸੀ। ਵਿਆਹ 'ਚ ਪਾਣੀ ਸੁੱਟਣ ਨੂੰ ਲੈ ਕੇ ਕਮਲ ਦਾ ਕੁਝ ਲੋਕਾਂ ਨਾਲ ਵਿਵਾਦ ਹੋ ਗਿਆ ਸੀ, ਜਿਸ ਕਾਰਨ ਕੁੱਟਮਾਰ ਹੋ ਗਈ ਅਤੇ ਕਮਲ ਨੇ ਵੀ ਬਚਾਅ ਕਰਦੇ ਹੋਏ ਉਨ੍ਹਾਂ 'ਤੇ ਇੱਟ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਮਾਮਲਾ ਉਸੇ ਰਾਤ ਸ਼ਾਂਤ ਹੋ ਗਿਆ ਸੀ ਪਰ ਅਗਲੀ ਸਵੇਰ ਜਦੋਂ ਕਮਲ ਸਿੰਘ ਆਪਣੇ ਸਹੁਰੇ ਘਰ ਦੌੜ ਗਿਆ ਤਾਂ ਕੁਝ ਲੋਕਾਂ ਨੇ ਬਦਲਾ ਲੈਣ ਦੀ ਨੀਅਤ ਨਾਲ ਉਸ ਦੇ ਸਹੁਰੇ ਘਰ ਜਾ ਕੇ ਉਸ ਨੂੰ ਚੁੱਕ ਲਿਆ ਅਤੇ ਖੇਤਾਂ 'ਚ ਲੈ ਗਏ, ਜਿੱਥੇ ਕਮਲ ਸਿੰਘ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਅਤੇ ਵੱਖ-ਵੱਖ ਲੋਕਾਂ ਦੇ ਪੈਰਾਂ 'ਚ ਜ਼ਬਰਦਸਤੀ ਨੱਕ ਰਗੜਵਾਈ ਗਈ।

 


author

Tanu

Content Editor

Related News