ਮੱਧ ਪ੍ਰਦੇਸ਼ : ਖੂਹ ''ਚ ਤੈਰਦੀਆਂ ਮਿਲੀਆਂ ਮਾਂ ਅਤੇ 3 ਬੱਚਿਆਂ ਦੀ ਲਾਸ਼ਾਂ

Monday, Jul 12, 2021 - 03:49 PM (IST)

ਮੱਧ ਪ੍ਰਦੇਸ਼ : ਖੂਹ ''ਚ ਤੈਰਦੀਆਂ ਮਿਲੀਆਂ ਮਾਂ ਅਤੇ 3 ਬੱਚਿਆਂ ਦੀ ਲਾਸ਼ਾਂ

ਟੀਕਮਗੜ੍ਹ- ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦੇ ਇਕ ਪਿੰਡ 'ਚ ਸੋਮਵਾਰ ਸਵੇਰੇ ਖੂਹ 'ਚ ਇਕ ਮਾਂ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਤੈਰਦੀਆਂ ਮਿਲੀਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬਲਦੇਵਗੜ੍ਹ ਥਾਣੇ ਦੇ ਇੰਚਾਰਜ ਇੰਸਪੈਕਟਰ ਅਮਿਤ ਸਾਹੂ ਨੇ ਦੱਸਿਆ ਕਿ ਘਟਨਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ 35 ਕਿਲੋਮੀਟਰ ਦੂਰ ਕਾਸ਼ੀ ਮਾਜਰਾ ਪਿੰਡ ਦੀ ਹੈ। ਉਨ੍ਹਾਂ ਦੱਸਿਆ ਕਿ 25 ਸਾਲਾ ਜਨਾਨੀ ਦੇ ਪਤੀ ਨੇ ਐਤਵਾਰ ਸ਼ਾਮ ਪਤਨੀ ਅਤੇ ਤਿੰਨ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ 'ਚ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਭਾਲ ਦੌਰਾਨ ਕਾਸ਼ੀ ਮਾਜਰਾ ਪਿੰਡ 'ਚ ਸੋਮਵਾਰ ਤੜਕੇ ਪਤਨੀ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਖੂਹ 'ਚ ਤੈਰਦੀਆਂ ਮਿਲੀਆਂ।

ਬੱਚਿਆਂ 'ਚ 6 ਅਤੇ 3 ਸਾਲ ਦੇ 2 ਮੁੰਡੇ ਅਤੇ ਅਤੇ ਇਕ ਸਾਲ ਦੀ ਕੁੜੀ ਸ਼ਾਮਲ ਹੈ। ਸਾਹੂ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਜਨਾਨੀ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਅਤੇ ਗਵਾਲੀਅਰ ਅਤੇ ਝਾਂਸੀ ਦੇ ਡਾਕਟਰਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ 'ਚ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


author

DIsha

Content Editor

Related News