ਅੱਜ ਆਪਣੀ ਭੈਣ ਨੂੰ ਮਿਲਣ ਆਏਗੀ ਮਾਂ ਸ਼ੂਲਿਨੀ, ਸੋਲਨ ''ਚ ਨਿਕਲੇਗੀ ਸ਼ੋਭਾ ਯਾਤਰਾ

06/23/2023 4:41:36 PM

ਸੋਲਨ (ਰਵਿੰਦਰ)- ਸੂਬਾ ਪੱਧਰੀ 3 ਰੋਜ਼ਾ ਮਾਂ ਸ਼ੂਲਿਨੀ ਮੇਲਾ ਸ਼ੁੱਕਰਵਾਰ ਨੂੰ ਪੂਜਾ ਕਰਨ ਤੋਂ ਬਾਅਦ ਮਾਂ ਦੀ ਸ਼ੋਭਾ ਯਾਤਰਾ ਨਾਲ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਮਾਂ ਦੀ ਡੋਲੀ ਦੇ ਨਾਲ-ਨਾਲ ਮਨਮੋਹਕ ਝਾਕੀਆਂ ਵੀ ਨਿਕਲਣਗੀਆਂ ਅਤੇ ਬੈਂਡ ਪੇਸ਼ਕਾਰੀਆਂ ਵੀ ਦਿੱਤੀਆਂ ਜਾਣਗੀਆਂ। ਸ਼ੋਭਾ ਯਾਤਰਾ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਨੇ ਸ਼ੂਲਿਨੀ ਮਾਤਾ ਮੰਦਰ ਕਮੇਟੀ ਨੂੰ ਸੌਂਪਿਆ ਹੈ। ਦੱਸਣਯੋਗ ਹੈ ਕਿ ਮਾਂ ਸ਼ੂਲਿਨੀ ਜਯੇਸ਼ ਮਹੀਨੇ ਦੇ ਦੂਜੇ ਸ਼ੁੱਕਰਵਾਰ ਨੂੰ ਆਪਣੀ ਗੰਜ ਬਾਜ਼ਾਰ ਸਥਿਤ ਭੈਣ ਨਾਲ ਮਿਲਣ ਆਉਂਦੀ ਹੈ। 2 ਦਿਨ ਗੰਜ ਬਾਜ਼ਾਰ ਮੰਦਰ ਵਿਚ ਰਹਿਣ ਤੋਂ ਬਾਅਦ ਤੀਜੇ ਦਿਨ ਐਤਵਾਰ ਨੂੰ ਆਪਣੇ ਮੰਦਰ ਵਾਪਸ ਆ ਜਾਂਦੀ ਹੈ। ਇਨ੍ਹਾਂ 3 ਦਿਨਾਂ ਦੌਰਾਨ ਸ਼ਹਿਰ ਵਿਚ ਉਤਸਵ ਦਾ ਮਾਹੌਲ ਹੁੰਦਾ ਹੈ ਅਤੇ ਠੋਡੋ ਮੈਦਾਨ ਵਿਚ ਮੇਲਾ ਲੱਗਦਾ ਹੈ। ਮੇਲੇ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਭੰਡਾਰਿਆਂ ਦਾ ਵੀ ਆਯੋਜਨ ਕੀਤਾ ਜਾਵੇਗਾ। 

ਇਸ ਵਾਰ ਮਾਂ ਸ਼ੂਲਿਨੀ ਦੀ ਸ਼ੋਭਾ ਯਾਤਰਾ 'ਚ ਮਾਂ ਦੀ ਡੋਲੀ ਦੇ ਨਾਲ 12 ਵੱਖ-ਵੱਖ ਝਾਕੀਆਂ ਸ਼ਾਮਲ ਹੋਣਗੀਆਂ। ਇਸ ਦੌਰਾਨ ਪਹਾੜੀ ਸਾਜ਼ਾਂ, ਬੈਗਪਾਈਪਰ, ਬੈਂਡ ਬਾਜਾ ਅਤੇ ਸਪੇਰਾ ਬੀਨ ਤੋਂ ਇਲਾਵਾ ਵਿਸ਼ੇਸ਼ ਢੋਲ ਵਜਾਉਣ ਵਾਲਿਆਂ ਦੀਆਂ ਟੀਮਾਂ ਵੀ ਨਾਲ ਚਲਣਗੀਆਂ। ਸ਼ੋਭਾ ਯਾਤਰਾ ਮਾਂ ਸ਼ੂਲਿਨੀ ਮੰਦਿਰ ਤੋਂ 2 ਵਜੇ ਹੋਵੇਗੀ ਅਤੇ ਚੌਂਕ ਬਾਜ਼ਾਰ, ਪੁਰਾਣਾ ਬੱਸ ਸਟੈਂਡ ਤੋਂ ਮਾਲ ਰੋਡ ਤੋਂ ਹੁੰਦ ਹੋਏ ਮਾਂ ਦੀ ਡੋਲੀ ਵਾਪਸ ਗੰਜ ਬਜ਼ਾਰ ਆਪਣੀ ਭੈਣ ਸ਼੍ਰੀ ਸ਼੍ਰੀ ਸ਼ੂਲਿਨੀ ਪੀਠਮ ਪਹੁੰਚੇਗੀ। ਇਸ ਵਾਰ ਮਾਂ ਦੀ ਡੋਲੀ ਥੋੜ੍ਹੀ ਦੇਰ ਲਈ ਗੰਜ ਬਜ਼ਾਰ 'ਚ ਵੀ ਰੁਕੇਗੀ।
ਮੇਲੇ ਦੇ ਪਹਿਲੇ ਦਿਨ 11 ਵਜੇ ਮਾਂ ਦੀ ਪੂਜਾ ਹੋਵੇਗੀ। ਦੁਪਹਿਰ ਕਰੀਬ 1.30 ਵਜੇ ਮਾਂ ਦੀ ਸ਼ੋਭਾ ਯਾਤਰਾ ਮੰਦਰ ਕੈਂਪਸ ਤੋਂ ਨਿਕਲੇਗੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਮਾਂ ਦੀ ਡੋਲੀ ਦਾ ਸੁਆਗਤ ਪੁਰਾਣੀ ਕਚਿਹਰੀ ਕੋਲ ਕਰਨਗੇ।ਇਸ ਤੋਂ ਬਾਅਦ ਇਹ ਸ਼ੋਭਾ ਯਾਤਰਾ ਗੰਜ ਬਾਜ਼ਾਰ, ਪੁਰਾਣੇ ਬੱਸ ਸਟੈਂਡ ਅਤੇ ਮਾਲ ਰੋਡ ਤੋਂ ਹੁੰਦੇ ਹੋਏ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਜਾਵੇਗੀ। 


DIsha

Content Editor

Related News