30 ਨਵੰਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਭਾਰਤ ''ਚ ਦਿਖਾਈ ਨਹੀਂ ਦੇਵੇਗਾ

Monday, Nov 30, 2020 - 02:57 PM (IST)

30 ਨਵੰਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਭਾਰਤ ''ਚ ਦਿਖਾਈ ਨਹੀਂ ਦੇਵੇਗਾ

ਉਜੈਨ (ਯੂ. ਐੱਨ. ਆਈ.) : 30 ਨਵੰਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ। 30 ਨਵੰਬਰ ਨੂੰ ਪ੍ਰਤੀਛਾਇਆ ਗ੍ਰਹਿਣ ਹੋਵੇਗਾ ਪਰ ਭਾਰਤ ਵਿਚ ਇਸ ਸਮੇਂ ਦਿਨ ਦੀ ਸਥਿਤੀ ਹੋਣ ਕਾਰਣ ਇਹ ਗ੍ਰਹਿਣ ਦ੍ਰਿਸ਼ ਨਹੀਂ ਹੋਵੇਗਾ। ਚੰਦਰ ਗ੍ਰਹਿਣ ਦੁਪਹਿਰ 12 ਵਜ ਕੇ 59 ਮਿੰਟ 9 ਸੈਕੰਡ 'ਤੇ ਸ਼ੁਰੂ ਹੋਵੇਗਾ ਅਤੇ ਇਸ ਦੇ ਮੱਧਕਾਲ ਦੀ ਸਥਿਤੀ ਦੁਪਹਿਰ 3 ਵਜ ਕੇ 12 ਮਿੰਟ 9 ਸੈਕੰਡ ਰਹੇਗੀ ਜਦਕਿ ਇਸ ਦੀ ਸਮਾਪਤੀ ਸ਼ਾਮ 5 ਵਜ ਕੇ 25 ਮਿੰਟ 9 ਸੈਕੰਡ 'ਤੇ ਹੋਵੇਗੀ।

ਇਹ ਵੀ ਪੜ੍ਹੋ : 'ਮਨਪ੍ਰੀਤ ਬਾਦਲ ਨੂੰ ਕਾਰੋਬਾਰੀਆਂ ਨੇ ਖੂਬ ਸੁਣਾਈਆਂ ਖਰੀਆਂ-ਖੋਟੀਆਂ'

ਪ੍ਰਤੀਛਾਇਆ ਗ੍ਰਹਿਣ ਚੰਦਰਮਾ ਦਾ ਕੋਈ ਹਿੱਸਾ ਪ੍ਰਿਥਵੀ ਦੀ ਅਸਲੀ ਛਾਇਆ ਨਾਲ ਨਹੀਂ ਲਗਦਾ ਹੈ। ਇਹ ਪ੍ਰਿਥਵੀ ਦੇ ਉਪ ਛਾਇਆ ਵਾਲੇ ਹਿੱਸੇ ਤੋਂ ਲੰਘਦਾ ਹੈ, ਜਿਸ ਨਾਲ ਉਸ ਦਾ ਪ੍ਰਕਾਸ਼ ਕੁਝ ਸਮਾਂ ਮੱਧਮ ਹੋ ਜਾਂਦਾ ਹੈ। ਇਸ ਸਥਿਤੀ ਦਾ ਤਜ਼ਰਬਾ ਅਸੀਂ ਆਮ ਤੌਰ 'ਤੇ ਚੰਦਰ ਗ੍ਰਹਿਣ ਦੇ ਪ੍ਰਕਾਸ਼ ਨੂੰ ਦੇਖ ਕੇ ਕਰ ਸਕਦੇ ਹਾਂ। ਆਮ ਤੌਰ 'ਤੇ ਪ੍ਰਤੀਛਾਇਆ ਚੰਦਰਮਾ ਨੂੰ ਗ੍ਰਹਿਣ ਦੇ ਰੂਪ ਵਿਚ ਮਾਨਤਾ ਨਹੀਂ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਕੇਸ ਦੀ ਸੁਣਵਾਈ ਤੋਂ ਪਹਿਲਾਂ ਹੀ ਇਕਤਰਫ਼ਾ ਫੈਸਲਾ ਦਿੱਤਾ : ਜਾਖੜ


author

Anuradha

Content Editor

Related News