ਬੈਂਗਲੁਰੂ, ਮਿਊਨਿਖ ਵਿਚਕਾਰ ਨਵੀਂ ਉਡਾਣ ਸੇਵਾ ਦੀ ਜਲਦ ਸ਼ੁਰੂਆਤ ਕਰੇਗੀ Lufthansa
Thursday, Aug 08, 2019 - 05:15 PM (IST)

ਨਵੀਂ ਦਿੱਲੀ — ਜਰਮਨੀ ਦੀ ਹਵਾਈ ਸੇਵਾ ਕੰਪਨੀ ਲੁਫਥਾਂਸਾ(Lufthansa) ਅਗਲੇ ਸਾਲ ਮਾਰਚ ਤੋਂ ਬੈਂਗਲੁਰੂ ਅਤੇ ਮਿਊੁਨਿਖ ਵਿਚਕਾਰ ਨਵੀਂ ਉਡਾਣ ਸੇਵਾ ਦੀ ਸ਼ੁਰੂਆਤ ਕਰੇਗੀ। ਕੰਪਨੀ ਵੀਰਵਾਰ ਯਾਨੀ ਕਿ ਅੱਜ ਇਸ ਯੋਜਨਾ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਉਡਾਣ ਦੀ ਸ਼ੁਰੂਆਤ 294 ਸੀਟਾਂ ਵਾਲੇ ਏਅਰਬਸ ਏ350-900 ਜਹਾਜ਼ ਦੇ ਜ਼ਰੀਏ ਕੀਤੀ ਜਾਵੇਗੀ। ਕੰਪਨੀ ਨੇ ਦੱਸਿਆ ਕਿ ਨਵੀਂ ਉਡਾਣ 31 ਮਾਰਚ 2020 ਤੋਂ ਸ਼ੁਰੂ ਹੋਵੇਗੀ। ਕੰਪਨੀ ਇਸ ਵੇਲੇ ਰੋਜ਼ਾਨਾ ਉਡਾਣ ਸੇਵਾ ਦੇ ਰਹੀ ਹੈ। ਕੰਪਨੀ ਨੇ ਦੱਸਿਆ ਕਿ ਯਾਤਰੀਆਂ ਦੀ ਵਧਦੀ ਹੋਈ ਸੰਖਿਆ ਦੇਖਦੇ ਹੋਏ ਨਵੀਂ ਉਡਾਣ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਲੁਫਥਾਂਸਾ ਗਰੁੱਪ ਏਅਰਲਾਈਂਸ ਦੇ ਸੀਨੀਅਰ ਨਿਰਦੇਸ਼ਕ(ਬਿਕਰੀ) ਜਾਰਜ ਏਟੱਟੀਲ ਨੇ ਕਿਹਾ, 'ਬੈਂਗਲੁਰੂ ਹਵਾਈ ਅੱਡਾ ਦੱਖਣੀ ਭਾਰਤ ਦੇ ਕਈ ਸ਼ਹਿਰਾਂ ਨੂੰ ਜੋੜਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਇਸ ਵਿਸਥਾਰ ਦੇ ਨਾਲ ਲੁਫਥਾਂਸਾ ਨਾ ਸਿਰਫ ਇਸ ਖੇਤਰ 'ਚ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਸਗੋਂ ਕਾਰੋਬਾਰੀ ਤੇ ਸੈਲਾਨੀਆਂ ਦੀਆਂ ਜ਼ਰੂਰਤਾਂ 'ਤੇ ਵੀ ਖਰੀ ਉਤਰੇਗੀ।'