ਸਮੁੰਦਰ ’ਚ ਪਲਟੀ ਮਛੇਰਿਆਂ ਦੀ ਕਿਸ਼ਤੀ, ਪਲਾਸਟਿਕ ਦੇ ਡਰੰਮਾਂ ’ਤੇ ਤੈਰ ਕੇ ਜਾਨ ਬਚਾਈ

12/18/2019 10:09:34 PM

ਠਾਣੇ – ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ 11 ਮਛੇਰੇ ਉਸ ਸਮੇਂ ਚਮਤਕਾਰੀ ਰੂਪ ਨਾਲ ਬਚ ਗਏ ਜਦੋਂ ਐਤਵਾਰ ਨੂੰ ਉਡਣ ਤਟ ਤੋਂ 35 ਕਿਲੋਮੀਟਰ ਦੂਰ ਉਨ੍ਹਾਂ ਦੀ ਕਿਸ਼ਤੀ ਪਲਟ ਗਈ। ਮਛੇਰੇ ਪਲਾਸਟਿਕ ਦੇ ਡਰੰਮਾਂ ਦੇ ਸਹਾਰੇ ਸਮੁੰਦਰ ’ਚ ਤੈਰਦੇ ਰਹੇ ਅਤੇ 1 ਘੰਟੇ ਦੇ ਅੰਦਰ ਦੂਜੀ ਕਿਸ਼ਤੀ ਨੇ ਉਨ੍ਹਾਂ ਨੂੰ ਬਚਾ ਲਿਆ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰ ਦੀ ਹੈ। ਇਸ ਦੇ ਦੋ ਦਿਨ ਪਹਿਲਾਂ ਮਛੇਰੇ ਪਾਲਘਰ ਜ਼ਿਲੇ ’ਚ ਸਤਪੱਤੀ ਤੱਟੀ ਪਿੰਡ ਤੋਂ ਰਵਾਨਾ ਹੋਏ ਸਨ। ਠਾਣਾ ਜ਼ਿਲੇ ਦੀ ਅਧਿਕਾਰੀ ਅਨੀਤਾ ਨੇ ਦੱਸਿਆ, ‘‘ਮਛੇਰੇ ਸ਼ੁੱਕਰਵਾਰ ਨੂੰ ਆਪਣੀ ਕਿਸ਼ਤੀ ’ਚ ਸਵਾਰ ਹੋ ਕੇ ਮੱਛੀਆਂ ਫੜਨ ਲਈ ਨਿਕਲੇ ਸਨ ਪਰ ਐਤਵਾਰ ਤੜਕੇ ਉਨ੍ਹਾਂ ਦੀ ਕਿਸ਼ਤੀ ਸਮੁੰਦਰ ’ਚ ਪਲਟ ਗਈ। ਘਟਨਾ ਤੋਂ ਬਾਅਦ ਉਨ੍ਹਾਂ ਨੇ ਪਲਾਸਟਿਕ ਦੇ ਡਰੰਮਾਂ ਦੀ ਮਦਦ ਲਈ। ਉਥੋਂ ਲੰਘ ਰਹੀ ਇਕ ਹੋਰ ਕਿਸ਼ਤੀ ਦੇ ਮਛੇਰਿਆਂ ਨੇ ਉਨ੍ਹਾਂ ਨੂੰ ਦੇਖਿਆ ਅਤੇ ਬਚਾਅ ਲਈ ਅੱਗੇ ਆਏ। ਅਧਿਕਾਰੀ ਨੇ ਦੱਸਿਆ ਕਿ ਮਛੇਰਿਆਂ ਨੂੰ ਬਚਾ ਲਿਆ ਗਿਆ ਅਤੇ ਐਤਵਾਰ ਨੂੰ ਸਮੁੰਦਰ ਤੱਟ ’ਤੇ ਉਨ੍ਹਾਂ ਨੂੰ ਲਿਆਂਦਾ ਗਿਆ। ਭਾਵੇਂ ਉਨ੍ਹਾਂ ਦੀ ਕਿਸ਼ਤੀ ਨੂੰ 5 ਕਿਸ਼ਤੀਆਂ ਦੀ ਮਦਦ ਨਾਲ ਮੰਗਲਵਾਰ ਸ਼ਾਮ ਤਕ ਬਾਹਰ ਕੱਢਿਆ ਗਿਆ।


Inder Prajapati

Content Editor

Related News