ਲਖਨਊ ਇਮਾਰਤ ਹਾਦਸਾ; ਮ੍ਰਿਤਕਾਂ ਦੀ ਗਿਣਤੀ ਵਧੀ, ਵੇਖੋ ਹਾਦਸੇ ਨੂੰ ਬਿਆਨ ਕਰਦੀਆਂ ਤਸਵੀਰਾਂ

Sunday, Sep 08, 2024 - 05:38 PM (IST)

ਲਖਨਊ ਇਮਾਰਤ ਹਾਦਸਾ; ਮ੍ਰਿਤਕਾਂ ਦੀ ਗਿਣਤੀ ਵਧੀ, ਵੇਖੋ ਹਾਦਸੇ ਨੂੰ ਬਿਆਨ ਕਰਦੀਆਂ ਤਸਵੀਰਾਂ

ਲਖਨਊ-  ਲਖਨਊ ਦੇ ਟਰਾਂਸਪੋਰਟ ਨਗਰ 'ਚ ਸ਼ਨੀਵਾਰ ਸ਼ਾਮ ਕਰੀਬ 5 ਵਜੇ ਇਕ ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਇਸ ਹਾਦਸੇ 'ਚ 28 ਲੋਕ ਜ਼ਖਮੀ ਵੀ ਹੋਏ ਹਨ। ਉੱਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਜੀ.ਐਸ ਨਵੀਨ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਬਚਾਅ ਕਾਰਜ ਦੌਰਾਨ ਰਾਸ਼ਟਰੀ ਆਫ਼ਤ ਮੋਚਨ ਬਲ (SDRF) ਦੀ ਟੀਮ ਨੇ ਤਿੰਨ ਹੋਰ ਲੋਕਾਂ- ਰਾਜ ਕਿਸ਼ੋਰ (27), ਰੁਦਰ ਯਾਦਵ (24) ਅਤੇ ਜਗਰੂਪ ਸਿੰਘ (35) ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। 

ਇਹ ਵੀ ਪੜ੍ਹੋ- ਲਖਨਊ 'ਚ ਵਾਪਰਿਆ ਦਰਦਨਾਕ ਹਾਦਸਾ, 3 ਮੰਜ਼ਿਲਾ ਇਮਾਰਤ ਡਿੱਗਣ ਨਾਲ 3 ਲੋਕਾਂ ਦੀ ਮੌਤ, ਦੋ ਦਰਜਨ ਤੋਂ ਵੱਧ ਜ਼ਖ਼ਮੀ

PunjabKesari

ਕੁਮਾਰ ਮੁਤਾਬਕ ਸ਼ਨੀਵਾਰ ਨੂੰ ਹੀ ਇਮਾਰਤ ਡਿੱਗਣ ਦੀ ਘਟਨਾ 'ਚ ਪੰਕਜ ਤਿਵਾੜੀ (40), ਧੀਰਜ ਗੁਪਤਾ (48), ਅਰੁਣ ਸੋਨਕਰ (28), ਰਾਜ ਕਿਸ਼ੋਰ (27) ਅਤੇ ਜਸਮੀਤ ਸਿੰਘ (41) ਦੀ ਮੌਤ ਦੀ ਪੁਸ਼ਟੀ ਹੋ ​​ਗਈ। ਹਾਦਸੇ 'ਚ 5 ਔਰਤਾਂ ਸਮੇਤ 28 ਲੋਕ ਜ਼ਖ਼ਮੀ ਹੋ ਗਏ। ਕੁਮਾਰ ਨੇ ਕਿਹਾ ਕਿ ਬਚਾਅ ਕਾਰਜ ਅਜੇ ਵੀ ਜਾਰੀ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਲਬੇ ਹੇਠ ਕੋਈ ਹੋਰ ਦੱਬਿਆ ਨਾ ਗਿਆ ਹੋਵੇ। ਪੁਲਸ ਮੁਤਾਬਕ ਇਹ ਇਮਾਰਤ ਲਗਭਗ 4 ਸਾਲ ਪਹਿਲਾਂ ਬਣਾਈ ਗਈ ਸੀ ਅਤੇ ਫਿਲਹਾਲ ਉੱਥੇ ਕੁਝ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋੋ-  ਹੁਣ ਪਰਿਵਾਰ ਦੀ ਸਿਰਫ਼ ਇਕ ਹੀ ਔਰਤ ਨੂੰ ਮਿਲਣਗੇ 1500 ਰੁਪਏ

PunjabKesari

ਸ਼ਨੀਵਾਰ ਸ਼ਾਮ ਕਰੀਬ 4.45 ਵਜੇ ਹਾਦਸਾ ਵਾਪਰਿਆ ਤਾਂ ਜ਼ਿਆਦਾਤਰ ਪੀੜਤ ਹੇਠਲੀ ਮੰਜ਼ਿਲ 'ਤੇ ਕੰਮ ਕਰ ਰਹੇ ਸਨ। ਜ਼ਖ਼ਮੀਆਂ ਨੂੰ ਲੋਕ ਬੰਧੂ ਹਸਪਤਾਲ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਇਮਾਰਤ ਨੂੰ ਗੋਦਾਮ ਵਜੋਂ ਵਰਤਿਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਮਾਰਤ 'ਚ ਇਕ ਮੋਟਰ ਵਰਕਸ਼ਾਪ ਅਤੇ ਹੇਠਲੀ ਮੰਜ਼ਿਲ 'ਤੇ ਇਕ ਗੋਦਾਮ, ਪਹਿਲੀ ਮੰਜ਼ਿਲ 'ਤੇ ਇਕ ਮੈਡੀਕਲ ਗੋਦਾਮ ਅਤੇ ਦੂਜੀ ਮੰਜ਼ਿਲ 'ਤੇ ਇਕ ਕਟਲਰੀ ਵੇਅਰਹਾਊਸ ਸੀ। ਆਕਾਸ਼ ਸਿੰਘ ਜੋ ਕਿ ਮੈਡੀਕਲ ਗੋਦਾਮ ਵਿਚ ਕੰਮ ਕਰਦਾ ਸੀ ਅਤੇ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ, ਨੇ ਦੱਸਿਆ ਕਿ ਮੀਂਹ ਕਾਰਨ ਅਸੀਂ ਹੇਠਲੀ ਮੰਜ਼ਿਲ 'ਤੇ ਆ ਗਏ। ਅਸੀਂ ਦੇਖਿਆ ਕਿ ਇਮਾਰਤ ਦੇ ਇੱਕ ਥੰਮ੍ਹ ਵਿਚ ਦਰਾਰ ਆ ਗਈ ਸੀ। ਅਚਾਨਕ ਸਾਰੀ ਇਮਾਰਤ ਸਾਡੇ ਉੱਤੇ ਢਹਿ ਗਈ।

ਇਹ ਵੀ ਪੜ੍ਹੋ-  ਆਉਣ ਵਾਲੇ 4 ਦਿਨਾਂ 'ਚ ਪਵੇਗਾ ਮੀਂਹ, IMD ਦਾ ਅਲਰਟ

PunjabKesari

ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਹੁਣ ਇਹ ਯਕੀਨੀ ਬਣਾਉਣ 'ਤੇ ਕੇਂਦਰਿਤ ਹੈ ਕਿ ਕੋਈ ਵੀ ਮਲਬੇ ਹੇਠਾਂ ਨਾ ਫਸੇ। ਰਾਹਤ ਕਮਿਸ਼ਨਰ ਕੁਮਾਰ ਨੇ ਦੱਸਿਆ ਕਿ ਰਾਹਤ ਕਾਰਜਾਂ ਲਈ NDRF ਅਤੇ SDRF ਦੀਆਂ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ NDRF ਅਤੇ SDRF ਦੀਆਂ ਟੀਮਾਂ ਮਲਬੇ 'ਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਰੱਖਿਆ ਮੰਤਰੀ ਅਤੇ ਲਖਨਊ ਦੇ ਸੰਸਦ ਮੈਂਬਰ ਰਾਜਨਾਥ ਸਿੰਘ ਨੇ ਘਟਨਾ ਬਾਰੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਗੱਲ ਕੀਤੀ ਅਤੇ ਰਾਹਤ ਕਾਰਜਾਂ ਅਤੇ ਜ਼ਖ਼ਮੀਆਂ ਦੇ ਇਲਾਜ ਸਬੰਧੀ ਜਾਣਕਾਰੀ ਲਈ।

ਇਹ ਵੀ ਪੜ੍ਹੋ- IMD ਵੱਲੋਂ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ 'ਚ 'ਯੈਲੋ ਅਲਰਟ'

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News