ਕਲਯੁੱਗ! 5 ਮਹੀਨੇ ਦੀ ਬੱਚੀ ਨਾਲ ਚਚੇਰੇ ਭਰਾ ਨੇ ਕੀਤਾ ਰੇਪ

02/18/2020 5:38:47 PM

ਲਖਨਊ— ਲਖਨਊ ਦੇ ਮੰਡਿਆਵ ਇਲਾਕੇ 'ਚ 5 ਮਹੀਨੇ ਦੀ ਬੱਚੀ ਨਾਲ ਰੇਪ ਕਰ ਕੇ ਕਤਲ ਦੇ ਮਾਮਲੇ 'ਚ ਮੰਗਲਵਾਰ ਸਵੇਰੇ ਬੱਚੀ ਦੇ ਚਚੇਰੇ ਭਰਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਐਤਵਾਰ ਸ਼ਾਮ ਹਰਦੋਈ ਤੋਂ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਇਕ ਪਰਿਵਾਰ ਮੰਡਿਆਵ ਇਲਾਕੇ ਦੇ ਐੱਸ.ਆਰ. ਪੈਲੇਸ 'ਚ ਆਇਆ ਸੀ। ਰਾਤ ਕਰੀਬ 10 ਵਜੇ ਪਰਿਵਾਰ ਦੀ 5 ਦੀ ਬੱਚੀ ਨੂੰ ਉਸ ਦਾ ਚਚੇਰਾ ਭਰਾ ਪੱਪੂ ਮਾਂ ਦੀਕਸ਼ਤਾ ਦੀ ਗੋਦ 'ਚੋਂ ਲੈ ਕੇ ਬਾਹਰ ਖਿਡਾਉਣ ਲਈ ਲੈ ਗਿਆ ਸੀ। ਜਦੋਂ ਰਾਤ 11 ਵਜੇ ਤੱਕ ਬੱਚੀ ਨੂੰ ਲੈ ਕੇ ਪੱਪੂ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਤਲਾਸ਼ ਸ਼ੁਰੂ ਕੀਤੀ। ਤਲਾਸ਼ ਦੌਰਾਨ ਨਾ ਬੱਚੀ ਮਿਲੀ ਅਤੇ ਨਾ ਹੀ ਉਸ ਨੂੰ ਲਿਜਾਉਣ ਵਾਲਾ ਉਸ ਦਾ 20 ਸਾਲਾ ਚਚੇਰਾ ਭਰਾ ਪੱਪੂ।

ਕਾਫੀ ਲੱਭਣ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲਿਆਂ ਨੇ ਮੜਿਆਵ ਥਾਣੇ 'ਚ ਸ਼ਿਕਾਇਤ ਕੀਤੀ। ਅੱਜ ਯਾਨੀ ਮੰਗਲਵਾਰ ਸਵੇਰੇ ਬੇਹੋਸ਼ੀ ਦੀ ਹਾਲਤ 'ਚ ਬੱਚੀ ਫੈਜੁੱਲਾਗੰਜ ਇਲਾਕੇ 'ਚ ਇਕ ਖਾਲੀ ਪਲਾਟ 'ਚ ਮਿਲੀ। ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਪਰਿਵਾਰ ਵਾਲੇ ਬੱਚੀ ਨੂੰ ਟਰਾਮਾ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਡੀ.ਸੀ.ਪੀ. ਨਾਰਥ ਸਰਵਸ਼੍ਰੇਸ਼ਠ ਤ੍ਰਿਪਾਠੀ ਅਨੁਸਾਰ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਬੱਚੀ ਦੇ ਚਚੇਰੇ ਭਰਾ ਵਿਰੁੱਧ ਐੱਫ.ਆਈ.ਆਰ. ਦਰਜ ਕਰ ਕੇ ਕੁਝ ਘੰਟਿਆਂ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਚਾਚਾ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


DIsha

Content Editor

Related News