ਬੇਫ਼ਿਕਰ ਹੋ ਕੇ ਗੂੜ੍ਹੀ ਨੀਂਦ ਸੁੱਤੇ ਰਹੇ ਏਅਰ ਟ੍ਰੈਫਿਕ ਕੰਟਰੋਲਰ, ਟੇਕ ਆਫ਼ ਅਤੇ ਲੈਂਡਿੰਗ ਹੁੰਦੇ ਰਹੇ ਜਹਾਜ਼

Saturday, Jan 07, 2023 - 03:33 PM (IST)

ਬੇਫ਼ਿਕਰ ਹੋ ਕੇ ਗੂੜ੍ਹੀ ਨੀਂਦ ਸੁੱਤੇ ਰਹੇ ਏਅਰ ਟ੍ਰੈਫਿਕ ਕੰਟਰੋਲਰ, ਟੇਕ ਆਫ਼ ਅਤੇ ਲੈਂਡਿੰਗ ਹੁੰਦੇ ਰਹੇ ਜਹਾਜ਼

ਲਖਨਊ- ਏਅਰ ਟ੍ਰੈਫਿਕ ਕੰਟਰੋਲਰ ਦੀ ਚੌਕਸੀ 'ਤੇ ਜਹਾਜ਼ਾਂ ਦੀ ਆਵਾਜਾਈ ਦਾ ਸੰਚਾਲਨ ਟਿਕਿਆ ਹੁੰਦਾ ਹੈ। ਜੇਕਰ ਉਹ ਹੀ ਬੇਫ਼ਿਕਰ ਹੋ ਜਾਣਗੇ ਤਾਂ ਸੋਚੋ ਕੀ ਹੋਵੇਗਾ। ਕੁਝ ਇਸ ਤਰ੍ਹਾਂ ਦਾ ਮਾਮਲਾ ਲਖਨਊ ਏਅਰੋਪਰਟ ਤੋਂ ਸਾਹਮਣੇ ਆਇਆ ਹੈ। ਕਰੀਬ ਇਕ ਸਾਲ ਤੋਂ ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ ਏਅਰ ਕੰਟਰੋਲਰ ਏਰੀਆ ਕੰਟਰੋਲ ਸਰਵਿਲਾਂਸ ਯੂਨਿਟ ਬੰਦ ਕਰ ਕੇ ਸੁੱਤੇ ਰਹੇ। ਇਸ ਦੌਰਾਨ ਯੂਨਿਟ ਦੀ ਸਕ੍ਰੀਨ 'ਤੇ ਵੇਖੇ ਬਿਨਾਂ ਹੀ ਲਖਨਊ ਏਅਰਪੋਰਟ ਆਉਣ ਵਾਲੇ ਜਹਾਜ਼ ਬਦਲਵੇਂ ਕਾਰਜਪ੍ਰਣਾਲੀ ਸਿਸਟਮ ਤੋਂ ਉਤਰਦੇ ਰਹੇ। ਸਿਸਟਮ ਨੂੰ ਬਾਈਪਾਸ ਕਰ ਕੇ ਜਹਾਜ਼ ਉਡਾਣ ਵੀ ਭਰਦੇ ਰਹੇ।

ਡਾਇਰੈਕਟੋਰੇਟ ਜਨਰਲ ਆਫ਼ ਸਿਵਿਲ ਏਵੀਨੇਸ਼ਨ (DGCA) ਦੀ ਟੀਮ ਲਖਨਊ ਦੇ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਜਾਂਚ ਕੀਤੀ, ਤਾਂ ਲਾਪ੍ਰਵਾਹੀ ਸਾਹਮਣੇ ਆਈ। ਏਰੀਆ ਕੰਟਰੋਲ ਸਰਵਿਸਲਾਂਸ ਯੂਨਿਟ ਦੀ ਲਾਗ ਬੁੱਕ ਅਤੇ ਪਰਸਨਲ ਲਾਗ ਬੁੱਕ ਦੀ ਜਾਂਚ ਮਗਰੋਂ 37 ਏਅਰ ਕੰਟਰੋਲਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 21 ਹਟਾਏ ਜਾਣਗੇ। ਇਸ ਦੌਰਾਨ ਇਕ ਹੋਰ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ। ਕੰਟਰੋਲ ਬੰਦ ਰਹਿਣ ਦੇ ਸਮੇਂ 16 ਕਾਰਜਕਾਰੀ ਕੰਟਰੋਲਰ ਕਾਗਜ਼ਾਂ 'ਤੇ ਹੀ ਡਿਊਟੀ ਕਰਦੇ ਰਹੇ। ਜਾਂਚ 'ਚ ਉਨ੍ਹਾਂ ਦੀ ਆਵਾਜ਼ ਦਾ ਰਿਕਾਰਡ ਨਹੀਂ ਮਿਲਿਆ। ਉਨ੍ਹਾਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ। 

ਏਅਰ ਟ੍ਰੈਫਿਕ ਕੰਟਰੋਲਰ ਦੇ ਤਿੰਨ ਸਿਸਟਮ-

ਏਅਰਪੋਰਟ 'ਤੇ ਲੈਂਡਿੰਗ ਅਤੇ ਟੇਕ ਆਫ਼ ਲਈ 3 ਸਿਸਟਮ ਹੁੰਦੇ ਹਨ- ਏਰੀਆ ਕੰਟਰੋਲ, ਏਪ੍ਰੋਚ ਕੰਟਰੋਲ ਅਤੇ ਏਅਰੋਡਰੋਮ ਕੰਟਰੋਲ ਕੰਮ ਕਰਦੇ ਹਨ। ਤਿੰਨਾਂ ਦੀ ਮਦਦ ਨਾਲ ਲੈਂਡਿੰਗ ਹੁੰਦੀ ਹੈ। ਏਰੀਆ ਕੰਟਰੋਲ 24 ਘੰਟੇ ਕੰਮ ਕਰਦਾ ਹੈ। ਏਪ੍ਰੋਚ ਕੰਟਰੋਲ ਦਾ ਰਾਡਾਰ ਸਵੇਰੇ 6 ਤੋਂ ਰਾਤ 10 ਵਜੇ ਤੱਕ ਕੰਮ ਕਰਦਾ ਹੈ। ਰਾਤ 10 ਤੋਂ ਸਵੇਰੇ 6 ਵਜੇ ਤੱਕ ਪ੍ਰੋਸੀਜ਼ਰਲ ਕੰਟਰੋਲਰ ਰੇਡੀਓ ਫ੍ਰੀਕਵੈਂਸੀ ਤੋਂ ਨਿਰਦੇਸ਼ ਦੇ ਕੇ ਜਹਾਜ਼ ਨੂੰ ਰਨਵੇਅ 'ਤੇ ਲਿਆਉਂਦੇ ਹਨ। ਪ੍ਰੋਸੀਜ਼ਰਲ ਕੰਟਰੋਲਰ ਦੀ ਜ਼ਰੂਰਤ ਰਾਡਾਰ ਦੇ ਕੰਮ ਨਾ ਕਰਨ ਦੀ ਹੁੰਦੀ ਹੈ। 

ਇੰਝ ਖੁੱਲ੍ਹਿਆ ਮਾਮਲਾ- 

ਲਖਨਊ ਏਅਰਪੋਰਟ ਦਾ ਏਅਰ ਟ੍ਰੈਫਿਕ ਕੰਟਰੋਲਰ ਦਾ ਏਰੀਆ ਕੰਟਰੋਲ 24 ਘੰਟੇ ਸਰਗਰਮ ਰਹਿੰਦਾ ਸੀ ਪਰ ਜਾਂਚ ਵਿਚ 21 ਕੰਟਰੋਲਰ ਬਿਨਾਂ ਨੋਟਮ ਐਕਸ਼ਨ 'ਤੇ ਦਰਜ ਕੀਤੇ ਗਾਇਬ ਮਿਲੇ ਰਾਡਾਰ ਅਤੇ ਜਹਾਜ਼ ਦੀ ਮਾਨੀਟਰਿੰਗ ਕਰਨ ਵਾਲੀ ਯੂਨਿਟ ਬੰਦ ਮਿਲੀ। ਨੋਟਮ ਉਹ ਸਿਸਟਮ ਹੈ, ਜਿਸ 'ਤੇ ਰਾਡਾਰ ਅਤੇ ਹੋਰ ਉਪਕਰਨ ਬੰਦ ਕਰਨ ਦੀ ਸੂਚਨਾ 24 ਘੰਟੇ ਪਹਿਲਾਂ ਹੀ ਦੇਣੀ ਹੁੰਦੀ ਹੈ।


 


author

Tanu

Content Editor

Related News