ਪ੍ਰੇਮੀ ਨੇ ਪ੍ਰੇਮਿਕਾ ਨੂੰ OYO ਹੋਟਲ ਲਿਜਾ ਕੀਤਾ ਅਜਿਹਾ ਕਾਰਾ, ਕਮਰੇ 'ਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ

Wednesday, Jan 11, 2023 - 08:57 PM (IST)

ਪ੍ਰੇਮੀ ਨੇ ਪ੍ਰੇਮਿਕਾ ਨੂੰ OYO ਹੋਟਲ ਲਿਜਾ ਕੀਤਾ ਅਜਿਹਾ ਕਾਰਾ, ਕਮਰੇ 'ਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ

ਨਵੀਂ ਦਿੱਲੀ: ਉੱਤਰੀ-ਪੱਛਮੀ ਦਿੱਲੀ ਦੇ ਬਵਾਨਾ ਇਲਾਕੇ ਵਿਚ ਇਕ ਹੋਟਲ 'ਚੋਂ ਦੋ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕੁੜੀ ਦਾ ਕਤਲ ਕਰ ਦਿੱਤਾ। ਪੁਲਸ ਮੁਤਾਬਕ ਹੋਟਲ ਮਾਲਕ ਨੇ ਇਕ ਕਮਰੇ 'ਚ ਦੋ ਲਾਸ਼ਾਂ ਮਿਲਣ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਫ਼ੌਜ 'ਚ ਭਰਤੀ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖ਼ਬਰ: 2023 ਤੋਂ ਹੋਵੇਗਾ ਇਹ ਬਦਲਾਅ

ਬਾਹਰੀ ਦਿੱਲੀ ਦੇ ਪੁਲਸ ਕਮਿਸ਼ਨਰ ਦੇਵੇਸ਼ ਕੁਮਾਰ ਮਾਹਲਾ ਨੇ ਦੱਸਿਆ ਕਿ ਕੁੜੀ ਦੇ ਗਲੇ 'ਤੇ ਸੱਟ ਦੇ ਨਿਸ਼ਾਨ ਸਨ, ਜਦਕਿ ਮੁੰਡੇ ਦੇ ਮੂੰਹ 'ਚੋਂ ਝੱਗ ਨਿਕਲਣ ਦੇ ਨਿਸ਼ਾਨ ਸਨ ਤੇ ਬਦਬੂ ਵੀ ਆ ਰਹੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਥਰੂਮ ਵਿਚ ਇਕ ਕਾਲਾ ਤਰਲ ਪਦਾਰਥ ਵੀ ਮਿਲਿਆ, ਜੋ ਉਲਟੀ ਵਰਗਾ ਲੱਗ ਰਿਹਾ ਸੀ। ਹੋਟਲ ਰਿਸੈਪਸ਼ਨ ਤੋਂ ਪਤਾ ਲੱਗਾ ਕਿ ਦੋਵੇਂ ਮ੍ਰਿਤਕਾਂ ਦੀ ਉਮਰ 21 ਸਾਲ ਸੀ।

ਇਹ ਖ਼ਬਰ ਵੀ ਪੜ੍ਹੋ - ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀਆਂ ਦੀ ਸਹਾਇਤਾ ਕਰੇਗੀ ਮਾਨ ਸਰਕਾਰ, ਸਵਾ ਤਿੰਨ ਕਰੋੜ ਰੁਪਏ ਜਾਰੀ

ਪੁਲਸ ਨੇ ਦੱਸਿਆ ਕਿ ਮੌਕੇ 'ਤੇ ਖੂਨ ਨਾਲ ਲੱਥਪੱਥ ਚਾਕੂ ਅਤੇ ਸਲਫਾਸ ਪਾਊਡਰ ਮਿਲਿਆ ਹੈ। ਪੁਲਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਨੌਜਵਾਨ ਨੇ ਕੁੜੀ ਦਾ ਕਤਲ ਕੀਤਾ ਅਤੇ ਬਾਅਦ ਵਿਚ ਸਲਫਾਸ ਦੀਆਂ ਗੋਲ਼ੀਆਂ ਖਾ ਲਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕੀਤੀ, ਪਰ ਕਿਸੇ ਦੇ ਆਉਣ-ਜਾਣ ਦੀ ਤਸਵੀਰ ਨਹੀਂ ਦਿਖੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News