ਪ੍ਰੇਮੀ ਜੋੜੇ ਨੇ ਆਗਰਾ 'ਚ ਕੀਤੀ ਖੁਦਕੁਸ਼ੀ

Friday, Jul 13, 2018 - 04:07 PM (IST)

ਪ੍ਰੇਮੀ ਜੋੜੇ ਨੇ ਆਗਰਾ 'ਚ ਕੀਤੀ ਖੁਦਕੁਸ਼ੀ

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਰਹਿਣ ਵਾਲੇ ਪ੍ਰੇਮੀ ਜੋੜੇ ਨੇ ਆਗਰਾ 'ਚ ਜਾ ਕੇ ਖੁਦਕੁਸ਼ੀ ਕਰ ਲਈ। ਆਗਰਾ ਜੋਨ 'ਚ ਬੀਤੇ 15 ਮਹੀਨਿਆਂ 'ਚ ਖੁਦਕੁਸ਼ੀ ਕਰਨ ਵਾਲੇ ਇਹ 17ਵਾਂ ਪ੍ਰੇਮੀ ਜੋੜਾ ਸੀ। ਦੋਵਾਂ ਦੀਆਂ ਲਾਸ਼ਾਂ ਵੀਰਵਾਰ ਨੂੰ ਆਗਰਾ ਦੇ ਨਗਲਾ ਨੀਮ ਪਿੰਡ 'ਚ ਇਕ ਦਰੱਖਤ ਨਾਲ ਲਟਕਦੀਆਂ ਮਿਲੀਆਂ। ਪ੍ਰੇਮੀ ਜੋੜੇ ਦੀ ਪਛਾਣ ਮਥੁਰਾ ਦੇ ਗੋਲੁਕਸ਼ (23) ਅਤੇ ਬਬੀਤਾ ਪਹਿਲਾਂ ਹੀ ਵਿਆਹੀ ਵਜੋਂ ਹੋਈ ਸੀ। 
ਆਗਰਾ ਦੇ ਏ. ਐੱਸ. ਪੀ. ਅਖਿਲੇਸ਼ ਨਾਰਾਇਣ ਸਿੰਘ ਨੇ ਦੱਸਿਆ ਕਿ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਪ੍ਰੇਮ ਸੰਬੰਧਾਂ ਦੇ ਖਿਲਾਫ ਸਨ। ਬੁੱਧਵਾਰ ਨੂੰ ਰਾਤ ਲਗਭਗ 2 ਵਜੇ ਦੋਵੇਂ ਘਰ ਤੋਂ ਭੱਜ ਗਏ ਸਨ। ਗੋਕੁਲੇਸ਼ ਆਪਣੀ ਮੋਟਰਸਾਈਕਲ 'ਤੇ ਬਬੀਤਾ ਨੂੰ ਮਥੁਰਾ ਤੋਂ ਆਗਰਾ ਲੈ ਗਿਆ ਅਤੇ ਉੱਥੇ ਦੋਵਾਂ ਨੇ ਇਕ ਦਰੱਖਤ ਨਾਲ ਲਟਕ ਕੇ ਫਾਹਾ ਲੈ ਲਿਆ ਅਤੇ ਮੋਟਰਸਾਈਕਲ ਘਟਨਾ ਸਥਾਨ ਤੋਂ ਲਗਭਗ 200 ਮੀਟਰ ਦੀ ਦੂਰੀ 'ਤੇ ਖੜ੍ਹੀ ਸੀ। ਪ੍ਰੇਮੀ ਜੋੜੇ ਨੇ ਮਥੁਰਾ ਤੋਂ 60 ਕਿਲੋਮੀਟਰ ਦੀ ਦੂਰੀ 'ਤੇ ਜਾ ਕੇ ਖੁਦਕੁਸ਼ੀ ਕਿਉਂ ਕੀਤੀ? ਉਨ੍ਹਾਂ ਨੇ ਕੋਈ ਸੁਸਾਈਡ ਨੋਟ ਵੀ ਨਹੀਂ ਛੱਡਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Related News