ਪ੍ਰੇਮੀ ਜੋੜੇ ਦੇ ਵਿਆਹ 'ਚ ਰੋੜਾ ਬਣੀ ਜਾਤ, ਅੱਕ ਕੇ ਦੋਵਾਂ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Friday, Jul 19, 2024 - 09:32 PM (IST)
ਪਨੀਪਤ- ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਪ੍ਰੇਮੀ ਜੋੜੇ ਨੇ ਚੂਹੇ ਮਾਰਨ ਦੀ ਦਵਾਈ ਨਿਗਲ ਲਈ। ਦੋਵਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਦੇਖ ਕੇ ਮੰਦਰ 'ਚ ਆਏ ਸ਼ਰਧਾਲੂਆਂ ਨੇ ਡਾਇਲ 112 'ਤੇ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਨੂੰ ਪਾਨੀਪਤ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਦੋਵਾਂ ਦੀ ਹਾਲਤ ਸਥਿਰ ਹੈ।
ਜਾਣਕਾਰੀ ਮੁਤਾਬਕ, ਦੋਵੇਂ ਝੱਜਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਨੌਜਵਾਨ ਦੀ ਪਛਾਣ ਵਿਸ਼ਨੂੰ ਕੁਮਾਰ ਦੇ ਰੂਪ 'ਚ ਹੋਈ ਹੈ। ਉਸ ਨੇ ਦੱਸਿਆ ਕਿ ਉਹ ਝੱਜਰ ਜ਼ਿਲ੍ਹੇ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਰਾਜਸਥਾਨ ਦੇ ਆਰ.ਟੀ.ਓ. ਵਿਭਾਗ 'ਚ ਡੀ.ਸੀ. ਰੇਟ 'ਤੇ ਕੰਪਿਊਟਰ ਆਪਰੇਟਰ ਦੇ ਅਹੁਦੇ 'ਤੇ ਤਾਇਨਾਤ ਹੈ। ਉਹ ਨਾਲ ਦੇ ਪਿੰਡ ਦੀ ਹੀ ਰਹਿਣ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਲਗਭਗ 1 ਸਾਲ ਪਹਿਲਾਂ ਮਿਲਿਆ ਸੀ। ਦੋਵਾਂ ਦੀ ਦੋਸਤੀ ਪਿਆਰ 'ਚ ਬਦਲ ਗਈ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ
ਵਿਸ਼ਨੂੰ ਨੇ ਦੱਸਿਆ ਕਿ ਉਨ੍ਹਾਂ ਨੇ ਚੂਹੇ ਮਾਰਨ ਵਾਲੀਆਂ ਗੋਲੀਆਂ ਖਾ ਲਈਆਂ ਹਨ। ਦੋਵਾਂ ਦੀ ਇੰਟਰਕਾਸਟ ਮੈਰਿਜ ਸੀ। ਪਰਿਵਾਰ ਵਾਲੇ ਕਿਸੇ ਵੀ ਹਾਲਤ 'ਚ ਇਸ ਵਿਆਹ ਨੂੰ ਮਨਜ਼ੂਰੀ ਨਹੀਂ ਦੇ ਰਹੇ। ਇਸ ਦੇ ਨਾਲ ਹੀ ਕੁੜੀ ਦੇ ਪਰਿਵਾਰ ਵਾਲੇ ਲਗਾਤਾਰ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਨੇ ਕੁੜੀ ਦਾ ਰਿਸ਼ਤਾ ਵੀ ਕਿਸੇ ਦੂਜੀ ਥਾਂ ਤੈਅ ਕਰ ਦਿੱਤਾ ਹੈ, ਜਲਦੀ ਹੀ ਉਸ ਦਾ ਵਿਆਹ ਕਰਨ ਦੀ ਵੀ ਤਿਆਰੀ ਕਰ ਲਈ ਸੀ।
ਵਿਸ਼ਨੂੰ ਨੇ ਕਿਹਾ ਕਿ ਮੇਰੇ ਪਰਿਵਾਰ ਨੇ ਵੀ ਮੇਰੇ ਲਈ ਕੁੜੀ ਦੇਖਣੀ ਸ਼ੁਰੂ ਕਰ ਦਿੱਤੀ ਸੀ। ਮੇਰੀ ਮਾਂ ਕੁੜੀ ਦੇ ਘਰ ਰਿਸ਼ਤਾ ਲੈ ਕੇ ਗਈ ਸੀ। ਕੁੜੀ ਦੇ ਪਿਓ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਮੇਰੇ ਪਰਿਵਾਰ ਵਾਲੇ ਸਾਡੇ ਵਿਆਹ ਲਈ ਤਿਆਰ ਸਨ ਪਰ ਕੁੜੀ ਦੇ ਪਰਿਵਾਰ ਵਾਲੇ ਨਹੀਂ ਮੰਨ ਰਹੇ।
ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ
ਪਰਿਵਾਰ ਵਾਲਿਆਂ ਦੀ ਨਾਰਾਜ਼ਗੀ ਕਰਕੇ ਦੋਵਾਂ ਨੇ 10 ਜੁਲਾਈ ਨੂੰ ਘਰੋਂ ਦੌੜ ਕੇ ਵਿਆਹ ਕਰਨ ਦੀ ਯੋਜਨਾ ਬਣਾਈ। ਦੋਵੇਂ 10 ਜੁਲਾਈ ਨੂੰ ਘਰੋਂ ਦੌੜ ਕੇ ਸਿੱਧਾ ਰਾਜਸਥਾਨ ਦੇ ਖਾਟੂਸ਼ਿਆਮ ਪਹੁੰਚੇ। ਉਥੇ ਦੋ ਦਿਨ ਰੁਕਣ ਤੋਂ ਬਾਅਦ ਸਾਲਾਸਰ ਧਾਮ ਪਹੁੰਚੇ। 15 ਜੁਲਾਈ ਨੂੰ ਉਨ੍ਹਾਂ ਨੇ ਜੈਪੁਰ ਮੰਦਰ 'ਚ ਵਿਆਹ ਕਰ ਲਿਆ। ਫਿਰ 2 ਦਿਨ ਪਹਿਲਾਂ ਪਾਨੀਪਤ ਦੇ ਸਿੰਕ ਪਿੰਡ 'ਚ ਪਥਰੀ ਮਾਤਾ ਮੰਦਰ ਮੱਥਾ ਟੇਕਣ ਲਈ ਆ ਗਏ। ਇਥੇ ਧਰਮਸ਼ਾਲਾ 'ਚ ਕਮਰਾ ਲੈ ਕੇ ਠਹਿਰੇ ਹੋਏ ਸਨ।
ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ
ਝੱਜਰ ਪੁਲਸ ਦੇ ਸਬ-ਇੰਸਪੈਕਟਰ ਨੇ ਦੱਸਿਆ ਕਿ ਥਾਣੇ 'ਚ ਕੁੜੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਹੋਇਆ ਸੀ। ਅੱਜ ਕੁੜੀ-ਮੁੰਡੇ, ਦੋਵਾਂ ਦੇ ਪਾਨੀਪਤ ਸਿਵਲ ਹਸਪਤਾਲ 'ਚ ਦਾਖਲ ਹੋਣ ਦੀ ਸੂਚਨਾ ਮਿਲੀ ਸੀ। ਅਸੀਂ ਦੋਵਾਂ ਨੂੰ ਲੈਣ ਲਈ ਆਏ ਹਾਂ। ਅਜੇ ਇਨ੍ਹਾਂ ਨੂੰ ਪਤਾ ਨਹੀਂਹੈ ਕਿ ਇਹ ਦੋਵੇਂ ਕਿਸ ਲਈ ਦਾਖਲ ਹਨ। ਡਾਕਟਰਾਂ ਨੇ ਰਿਪੋਰਟ ਆਉਣ ਤੋਂ ਬਾਅਦ ਛੁੱਟੀ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ- ਹਿਮਾਚਲ ਦੇ 5 ਪ੍ਰਸਿੱਧ ਸ਼ਿਵ ਮੰਦਰ, ਸਾਵਨ ਦੇ ਮਹੀਨੇ 'ਚ ਲਗਦੀ ਹੈ ਸ਼ਰਧਾਲੂਆਂ ਦੀ ਭੀੜ