ਪਰਿਵਾਰਕ ਮੈਬਰਾਂ ਨੇ ਵਿਆਹ ਨੂੰ ਲੈ ਕੇ ਕੀਤੀ ਇਹ ਗੱਲ, ਪ੍ਰੇਮੀ ਜੋੜੇ ਨੇ ਕਰ ਲਈ ਆਤਮ-ਹੱਤਿਆ

Thursday, Nov 09, 2017 - 12:57 PM (IST)

ਬਰੇਲੀ— ਉਤਰ ਪ੍ਰਦੇਸ਼ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਰੇਲੀ ਰੇਲਵੇ ਸਟੇਸ਼ਨ ਤੋਂ 7 ਕਿਲੋਮੀਟਰ ਦੂਰ ਰਸੋਈਆ ਸਟੇਸ਼ਨ ਨੇੜੇ ਇਕ ਪ੍ਰੇਮੀ ਜੋੜੇ ਨੇ ਟਰੇਨ ਅੱਗੇ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਪੁਲਸ ਸੂਤਰਾਂ ਮੁਤਾਬਕ ਕਟਰਾ ਚਾਂਦ ਖਾਨ ਵਾਸੀ ਰੋਡਵੇਜ਼ ਚਾਲਕ ਦੀ ਬੇਟੀ ਮਮਤਾ ਸਾਹੂ ਗੋਪੀ ਨਾਥ ਕਾਲਜ 'ਚ 12ਵੀਂ ਦੀ ਵਿਦਿਆਰਥਣ ਸੀ। ਮਮਤਾ ਮੰਗਲਵਾਰ ਦੁਪਹਿਰ ਕੋਚਿੰਗ ਪੜ੍ਹਨ ਗਈ ਸੀ ਪਰ ਵਾਪਸ ਨਹੀਂ ਆਈ ਜਦਕਿ ਰਸੋਈਆ ਵਾਸੀ ਵਿਅਕਤੀ ਆਦੇਸ਼ ਯਾਦਵ ਗੰਗਾਸ਼ੀਲ ਆਯੂਰਵੈਦਿਕ ਮੈਡੀਕਲ ਕਾਲਜ ਦਾ ਵਿਦਿਆਰਥੀ ਸੀ। ਆਦੇਸ਼ ਯਾਦਵ 4 ਸਾਲ ਤੋਂ ਕਟਰਾ ਚਾਂਦ ਖਾਨ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਇਸ ਵਿਚਕਾਰ ਉਸ ਦੇ ਪ੍ਰੇਮ ਸੰਬੰਧ ਮਮਤਾ ਨਾਲ ਹੋ ਗਏ ਅਤੇ ਦੋਹੇਂ ਵਿਆਹ ਕਰਨਾ ਚਾਹੁੰਦੇ ਸੀ ਪਰ ਪ੍ਰੇਮੀ ਜੋੜੇ ਦੇ ਪਰਿਵਾਰਕ ਮੈਬਰਾਂ ਨੂੰ ਜਦੋਂ ਉਨ੍ਹਾਂ ਦੇ ਪ੍ਰੇਮ ਸੰਬੰਧਾਂ ਦੀ ਜਾਣਕਾਰੀ ਹੋਈ ਤਾਂ ਉਹ ਇਸ ਰਿਸ਼ਤੇ ਦਾ ਵਿਰੋਧ ਕਰਨ ਲੱਗੇ ਪਰ ਦੋਹੇਂ ਜ਼ਿੱਦ 'ਤੇ ਅੜ੍ਹੇ ਸੀ। ਉਨ੍ਹਾਂ ਨੇ ਦੱਸਿਆ ਕਿ ਦੇਰ ਸ਼ਾਮ ਲੜਕਾ ਪ੍ਰੇਮਿਕਾ ਨੂੰ ਲੈ ਕੇ ਆਪਣੇ ਰਸੋਈਆ ਪਿੰਡ ਪੁੱਜਾ, ਜਿੱਥੇ ਪਰਿਵਾਰਕ ਮੈਬਰਾਂ ਨੇ ਉਨ੍ਹਾਂ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਪ੍ਰੇਮੀ ਜੋੜਾ ਘਰ ਤੋਂ ਨਿਕਲਿਆ ਅਤੇ ਪੂਰੀ ਰਾਤ ਪਿੰਡ ਕੋਲ ਬੈਠੇ ਰਹੇ। ਸਵੇਰੇ ਰਸੋਈਆ ਸਟੇਸ਼ਨ ਨੇੜੇ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ, ਜਿਸ ਨਾਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਰੇਲੀ ਦੇ ਸੀਨੀਅਰ ਪੁਲਸ ਅਧਿਕਾਰੀ ਜੋਗੇਂਦਰ ਕੁਮਾਰ ਨੇ ਦੱਸਿਆ ਕਿ ਘਟਨਾ ਸਥਾਨ ਰੇਲਵੇ ਦਾ ਹੈ ਪਰ ਦੋਹੇਂ ਮ੍ਰਿਤਕ ਬਰੇਲੀ ਦੇ ਹਨ। ਇਸ ਲਈ ਬਰੇਲੀ ਦੀ ਕ੍ਰਾਇਕ ਬ੍ਰਾਂਚ ਤੋਂ ਘਟਨਾ ਦੀ ਜਾਂਚ ਕਰਵਾਈ ਜਾਵੇਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News