ਦੋ ਦਿਨ ਪਹਿਲਾਂ ਕਰਵਾਈ Love Marriage ਦਾ ਹੋਇਆ ਖ਼ੌਫਨਾਕ ਅੰਤ!

Saturday, Jun 14, 2025 - 08:20 PM (IST)

ਦੋ ਦਿਨ ਪਹਿਲਾਂ ਕਰਵਾਈ Love Marriage ਦਾ ਹੋਇਆ ਖ਼ੌਫਨਾਕ ਅੰਤ!

ਨੈਸ਼ਨਲ ਡੈਸਕ- ਇਕ ਹੈਰਾਨ ਕਰਨ ਵਾਲੀ ਘਟਨਾ ਬਿਹਾਰ ਦੇ ਵਹਿਸ਼ਾਲੀ ਜ਼ਿਲੇ ਤੋਂ ਸਾਹਮਣੇ ਆਈ ਹੈ ਜਿੱਥੇ ਵਿਆਹ ਤੋਂ ਦੋ ਦਿਨ ਬਾਅਦ ਹੀ ਪਤੀ-ਪਤਨੀ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਨੂੰ ਇੱਕ ਕਮਰੇ ਤੋਂ ਬਰਾਮਦ ਕੀਤਾ ਗਿਆ। ਸੂਚਨਾ 'ਤੇ ਪਹੁੰਚੀ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। 

ਜਾਣਕਾਰੀ ਦੇ ਅਨੁਸਾਰ, ਮਾਮਲਾ ਜ਼ਿਲੇ ਦੇ ਨਵਾੜਾ ਪਿੰਡ ਦਾ ਹੈ। ਮ੍ਰਿਤਕਾਂ ਦੀ ਪਛਾਣ ਨਵਾਦਾ ਪਿੰਡ ਦੇ ਰਹਿਣ ਵਾਲੇ ਪੱਪੂ ਕੁਮਾਰ ਅਤੇ ਸਮਸਤੀਪੁਰ ਜਿਲ੍ਹੇ ਦੇ ਪਟੋਰੀ ਦੀ ਰਹਿਣ ਵਾਲੀ ਪ੍ਰਿਆ ਗੁਪਤਾ ਦੇ ਰੂਪ 'ਚ ਹੋਈ ਹੈ। ਪੱਪੂ ਕੰਪਿਊਟਰ ਟੀਚਰ ਸੀ। ਦੱਸਿਆ ਜਾ ਰਿਹਾ ਹੈ ਕਿ ਪੱਪੂ ਕੁਮਾਰ ਅਤੇ ਪ੍ਰਿਆ ਗੁਪਤਾ ਦੀ ਪਹਿਲੀ ਮੁਲਾਕਾਤ ਪਟੋਰੀ 'ਚ ਕੋਚਿੰਗ ਕਲਾਸ ਦੌਰਾਨ ਹੋਈ ਸੀ। ਪ੍ਰਿਆ ਗੁਪਤਾ ਉਥੇ ਪੜ੍ਹਨ ਆਉਂਦੀ ਸੀ। ਇਸੇ ਦੌਰਾਨ ਦੋਵਾਂ 'ਚ ਦੋਸਤੀ ਹੋਈ ਅਤੇ ਫਿਰ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲ ਗਈ। ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਘਰੋਂ ਦੌੜ ਕੇ ਕੋਰਟ ਮੈਰਿਜ ਕਰਵਾ ਲਈ। ਇਸਤੋਂ ਬਾਅਦ ਪੱਪੂ ਆਪਣੀ ਪਤਨੀ ਨੂੰ ਲੈ ਕੇ ਆਪਣੀ ਭੈਣ ਦੇ ਘਰ ਆ ਗਿਆ ਤਾਂ ਉਨ੍ਹਾਂ ਦੋਵਾਂ ਨੂੰ ਇਕ ਦੋਸਤ ਦੇ ਘਰ ਰੁਕਵਾਇਆ। 

ਇਹ ਵੀ ਪੜ੍ਹੋ- 'ਜਦੋਂ ਹੋਸ਼ ਆਇਆ...', Plane Crash 'ਚ ਜ਼ਿੰਦਾ ਬਚੇ ਯਾਤਰੀ ਨੇ ਸੁਣਾਈ ਖੌਫ਼ਨਾਕ ਆਪਬੀਤੀ

ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਜਦੋਂ ਦੋਵੇਂ ਨਹੀਂ ਉੱਠੇ ਤਾਂ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਜਗਾਉਣ ਪਹੁੰਚੇ ਪਰ ਅੰਦਰੋਂ ਦਰਵਾਜ਼ਾ ਬੰਦ ਸੀ। ਇਸਤੋਂ ਬਾਅਦ ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਦੋਵੇਂ ਬੇਹੋਸ਼ੀ ਦੀ ਹਾਲਤ 'ਚ ਪਏ ਸਨ। ਹਫੜਾ-ਦਫੜੀ 'ਚ ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਇਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। 

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਪਤੀ-ਪਤਨੀ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਕਾਰਨਾਂ ਨੂੰ ਲੈ ਕੇ ਸਥਿਤੀ ਸਾਫ ਹੋ ਸਕੇਗੀ। ਉਥੇ ਹੀ ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। 

ਇਹ ਵੀ ਪੜ੍ਹੋ- 'ਆਖਰੀ ਸੈਲਫੀ'! ਪਰਿਵਾਰ ਦਾ ਸੁਪਨਾ, ਜੋ ਹਵਾ ’ਚ ਫਨਾਹ ਹੋ ਗਿਆ


author

Rakesh

Content Editor

Related News