ਪਿਆਰ ਕਰਨ ਦੀ ਸਜ਼ਾ, ਪ੍ਰੇਮੀ ਜੋੜੇ ਦੇ ਕੱਟੇ ਵਾਲ, ਜ਼ਬਰਨ ਪਿਲਾਇਆ ਪਿਸ਼ਾਬ

9/17/2019 10:46:37 AM

ਨਾਗੌਰ— ਰਾਜਸਥਾਨ ਦੇ ਨਾਗੌਰ ਜ਼ਿਲੇ 'ਚ ਇਕ ਪ੍ਰੇਮੀ ਜੋੜੇ ਨੂੰ ਪਿਆਰ ਕਰਨ ਦੀ ਖੌਫਨਾਕ ਸਜ਼ਾ ਦਿੱਤੀ ਗਈ। ਇਕ ਔਰਤ ਅਤੇ ਪੁਰਸ਼ ਨੂੰ ਇਤਰਾਜ਼ਯੋਗ ਹਾਲਤ 'ਚ ਫੜੇ ਜਾਣ 'ਤੇ ਪੰਚਾਇਤ ਨੇ ਤੁਗਲਕੀ ਫਰਮਾਨ ਸੁਣਾ ਦਿੱਤਾ। ਦੋਹਾਂ ਦੇ ਵਾਲ ਕੱਟ ਦਿੱਤੇ ਗਏ ਅਤੇ ਪੁਰਸ਼ ਨੂੰ ਸਾਰਿਆਂ ਦੇ ਸਾਹਮਣੇ ਪਿਸ਼ਾਬ ਪੀਣ ਲਈ ਮਜ਼ਬੂਰ ਕੀਤਾ ਗਿਆ। ਇਕ ਘਟਨਾ ਦਾ ਵੀਡੀਓ ਕਿਸੇ ਨੇ ਰਿਕਾਰਡ ਕਰ ਲਿਆ ਅਤੇ 2 ਦਿਨ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ। ਨਾਗੌਰ ਜ਼ਿਲੇ ਦੇ ਲਾਡਨੂ ਤਹਿਸੀਲ ਦੇ ਨਿੰਬੀ ਜੋਧਾ ਪਿੰਡ 'ਚ ਕਾਲਬੇਲੀਆ ਸਮਾਜ ਨੇ ਇਕ ਪੁਲਸ ਅਤੇ ਔਰਤ ਨਾਲ ਬੇਰਹਿਮੀ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਨ੍ਹਾਂ ਦੋਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਨਾਲ ਹੀ ਦੋਹਾਂ ਦੇ ਵਾਲ ਕੱਟ ਕੇ ਮੂੰਹ ਕਾਲਾ ਕੀਤਾ ਗਿਆ। ਇੰਨਾ ਹੀ ਨਹੀਂ ਪੁਰਸ਼ ਨੂੰ ਬੋਤਲ ਨਾਲ ਪਿਸ਼ਾਬ ਪਿਲਾਇਆ ਗਿਆ।

PunjabKesariਵੀਡੀਓ ਨਾਗੌਰ ਜ਼ਿਲੇ ਦੇ ਨਿੰਬੀ ਜੋਧਾ ਦਾ ਹੈ। ਵੀਡੀਓ ਦੀ ਪੁਸ਼ਟੀ ਹੋਣ 'ਤੇ ਐੱਸ.ਪੀ. ਡਾ. ਵਿਕਾਸ ਪਾਠਕ ਅਤੇ ਏ.ਐੱਸ.ਪੀ. ਨਿਤੀਸ਼ ਆਰੀਆ, ਨਿੰਬੀ ਜੋਧਾ ਪੁੱਜੇ ਅਤੇ ਇਸ  ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੀਡੀਓ 'ਚ ਦਿਖਾਈ ਦੇ ਰਹੇ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਸੋਮਵਾਰ ਨੂੰ ਪੁਲਸ ਚੌਕੀ ਲਿਆਂਦਾ ਗਿਆ। ਇਹ ਵੀਡੀਓ 2 ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ। ਇਸ ਪੂਰੇ ਮਾਮਲੇ 'ਚ ਕੋਈ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ ਪਰ ਅਣਮਨੁੱਖੀ ਘਟਨਾ ਹੋਣ ਕਾਰਨ ਪੁਲਸ ਨੇ ਖੁਦ ਨੋਟਿਸ ਲੈ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesariਦੂਜੇ ਪਾਸੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਇਸ ਦੌਰਾਨ ਉੱਥੇ ਖੜ੍ਹੇ ਮਹਿਲਾ ਅਤੇ ਪੁਰਸ਼ ਤਮਾਸ਼ਾ ਦੇਖ ਰਹੇ ਹਨ। ਕਾਲਬੇਲੀਆ ਸਮਾਜ ਦੇ ਹੀ ਕਿਸੇ ਨੌਜਵਾਨ ਨੇ ਆਪਣੇ ਮੋਬਾਇਲ 'ਚ ਇਹ ਸਾਰਾ ਮਾਮਲਾ ਕੈਦ ਕਰ ਲਿਆ। ਬਾਅਦ 'ਚ ਇਹ ਵੀਡੀਓ ਵਾਇਰਲ ਹੋਣ ਲੱਗਾ ਅਤੇ ਅੱਗ ਦੀ ਤਰ੍ਹਾਂ ਚਾਰੇ ਪਾਸੇ ਫੈਲ ਗਿਆ। ਜਿਸ ਤੋਂ ਬਾਅਦ ਨਾਗੌਰ ਪੁਲਸ ਸੁਪਰਡੈਂਟ ਡਾ. ਵਿਕਾਸ ਪਾਠਕ ਕੋਲ ਵੀ ਪਹੁੰਚਿਆ। ਇਸ ਤੋਂ ਬਾਅਦ ਖੁਦ ਐੱਸ.ਪੀ. ਨੇ ਵੀਡੀਓ ਦੀ ਪੁਸ਼ਟੀ ਕਰਨ ਤੋਂ ਬਾਅਦ ਮੌਕੇ 'ਤੇ ਪੁੱਜ ਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ। ਇਸ ਪੂਰੇ ਮਾਮਲੇ 'ਚ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਨਾਗੌਰ ਐੱਸ.ਪੀ. ਦਾ ਕਹਿਣਾ ਹੈ ਕਿ ਇਸ ਨੂੰ ਗੰਭੀਰ ਮਾਮਲਾ ਮੰਨਦੇ ਹੋਏ ਦੋਸ਼ੀ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

PunjabKesari


DIsha

Edited By DIsha