''ਲਵ ਜੇਹਾਦ'' ਦੇ ਮਾਮਲਿਆਂ ''ਤੇ ਯੋਗੀ ਸਰਕਾਰ ਸਖਤ, ਕਿਹਾ- ਪੁਲਸ ਕਰੇ ਤੁਰੰਤ ਕਾਰਵਾਈ

Saturday, Aug 29, 2020 - 12:01 PM (IST)

''ਲਵ ਜੇਹਾਦ'' ਦੇ ਮਾਮਲਿਆਂ ''ਤੇ ਯੋਗੀ ਸਰਕਾਰ ਸਖਤ, ਕਿਹਾ- ਪੁਲਸ ਕਰੇ ਤੁਰੰਤ ਕਾਰਵਾਈ

ਲਖਨਊ— ਉੱਤਰ ਪ੍ਰਦੇਸ਼ 'ਚ 'ਲਵ ਜੇਹਾਦ' ਦੇ ਵੱਧਦੇ ਕੇਸਾਂ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਖਤ ਰਵੱਈਆ ਅਪਣਾਇਆ ਹੈ। ਯੋਗੀ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਯੋਜਨਾ ਬਣਾ ਕੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਯੋਗੀ ਸਰਕਾਰ ਨੇ ਪੁਲਸ ਅਤੇ ਗ੍ਰਹਿ ਮਹਿਕਮੇ ਦੇ ਅਫ਼ਸਰਾਂ ਨੂੰ ਕਿਹਾ ਹੈ ਕਿ ਜਿੱਥੇ ਵੀ ਕੁੜੀਆਂ ਨੂੰ ਧੋਖੇ 'ਚ ਰੱਖ ਕੇ ਵਿਆਹ ਕਰਨ ਅਤੇ ਉਸ ਤੋਂ ਬਾਅਦ ਸ਼ੋਸ਼ਣ ਕਰਨ ਦੇ ਮਾਮਲੇ ਦੀ ਜਾਣਕਾਰੀ ਮਿਲੇ, ਤਾਂ ਪੁਲਸ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਦੱਸ ਦੇਈਏ ਕਿ ਹਾਲ ਹੀ 'ਚ ਮੇਰਠ, ਕਾਨਪੁਰ ਅਤੇ ਲਖੀਮਪੁਰ ਖੀਰੀ ਵਿਚ ਕੁੜੀਆਂ ਨੂੰ ਪ੍ਰੇਮ ਜਾਲ 'ਚ ਫਸਾ ਕੇ ਧੋਖਾਧੜੀ ਦੇ ਕਈ ਕੇਸ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਮੇਰਠ ਅਤੇ ਲਖੀਮਪੁਰ ਖੀਰੀ 'ਚ ਤਾਂ ਕੁੜੀਆਂ ਦਾ ਕਤਲ ਵੀ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਵਲੋਂ ਇਹ ਨਿਰਦੇਸ਼ ਕਾਨਪੁਰ, ਮੇਰਠ ਅਤੇ ਹਾਲ ਹੀ 'ਚ ਲਖੀਮਪੁਰ ਖੀਰੀ 'ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਆਇਆ ਹੈ। ਲਖੀਮਪੁਰ ਖੀਰੀ ਦੇ ਮਾਮਲੇ ਵਿਚ ਪੁਲਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ ਕਿ ਜਨਾਨੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਨਿਕਾਹ ਕਰ ਦਿੱਤਾ ਗਿਆ। 

ਯੋਗੀ ਨੇ ਜਨਾਨੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਜਿਹੇ ਕੇਸਾਂ ਵਿਚ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਕਿ ਧਰਮ ਦੀ ਆੜ 'ਚ ਜਨਾਨੀਆਂ 'ਤੇ ਅੱਤਿਆਚਾਰ ਨਾ ਹੋਵੇ। ਓਧਰ ਐਡੀਸ਼ਨਲ ਮੁੱਖ ਸਕੱਤਰ, ਗ੍ਰਹਿ, ਅਵਨੀਸ਼ ਅਵਸਥੀ ਨੇ ਕਿਹਾ ਕਿ ਇਹ ਇਕ ਸਮਾਜਿਕ ਮੁੱਦਾ ਹੈ। ਇਸ ਨੂੰ ਰੋਕਣ ਲਈ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਹੈ ਅਤੇ ਸਾਨੂੰ ਸਖਤ ਹੋਣਾ ਹੋਵੇਗਾ। ਅਵਸਥੀ ਨੇ ਕਿਹਾ ਕਿ ਲਵ ਜੇਹਾਦ ਨਾਲ ਜੁੜੇ ਮਾਮਲਿਆਂ ਦੀ ਫਾਸਟ ਟਰੈਕ ਕੋਰਟ 'ਚ ਸੁਣਵਾਈ ਸੰਭਵ ਹੈ, ਕਿਉਂਕਿ ਇਨ੍ਹਾਂ 'ਚੋਂ ਬਹੁਤ ਸਾਰੇ ਮਾਮਲੇ ਅਦਾਲਤਾਂ 'ਚ ਪੈਂਡਿੰਗ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਅਵਸਥੀ ਨੇ ਇਹ ਵੀ ਕਿਹਾ ਕਿ ਮੌਜੂਦਾ ਕਾਨੂੰਨ ਉੱਚਿਤ ਹੋਵੇਗਾ ਪਰ ਇਸ ਨੂੰ ਠੀਕ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ।

ਕੀ ਹੈ ਲਵ ਜੇਹਾਦ— 
ਦੱਸ ਦੇਈਏ ਕਿ ਲਵ ਜੇਹਾਦ ਕੁਝ ਹਿੰਦੂਤਵ ਸੰਗਠਨਾਂ ਵਲੋਂ ਅਜਿਹੇ ਅੰਤਰ-ਧਾਰਮਿਕ ਵਿਆਹ ਦੇ ਵਰਣਨ ਦੀ ਸ਼ਬਦਾਵਲੀ ਹੈ, ਜਿਸ 'ਚ ਹਿੰਦੂ ਜਨਾਨੀ ਨੂੰ ਕਥਿਤ ਤੌਰ 'ਤੇ ਜ਼ਬਰਦਸਤੀ ਜਾਂ ਵਰਗਲਾ ਕੇ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਵਿਅਕਤੀ ਨਾਲ ਉਸ ਦਾ ਨਿਕਾਹ ਕਰ ਦਿੱਤਾ ਜਾਂਦਾ ਹੈ। 
 


author

Tanu

Content Editor

Related News