ਲਵ-ਮੈਰਿਜ਼ ਦੇ ਬਾਅਦ ਕਿਸੇ ਹੋਰ ਨਾਲ ਕਰਨ ਲੱਗੀ ਪਤਨੀ ਪਿਆਰ, ਕਾਰ 'ਚ ਮਿਲੀ ਪਤੀ ਦੀ ਲਾਸ਼
Wednesday, Oct 18, 2017 - 09:48 AM (IST)

ਗਯਾ— ਬਿਹਾਰ ਦੇ ਗਯਾ 'ਚ ਇਕ ਵਿਅਕਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਾ ਨਾਮ ਦੀਪਕ ਕੁਮਾਰ ਹੈ। ਦੀਪਕ ਦੇ ਘਰਦਿਆਂ ਨੇ ਕਤਲ ਲਈ ਆਪਣੀ ਨੂੰਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਰਿਵਾਰਕ ਮੈਬਰਾਂ ਦਾ ਆਰੋਪ ਹੈ ਕਿ ਪਤਨੀ ਪ੍ਰਿਯੰਕਾ ਨੇ ਹੀ ਨਾਜਾਇਜ਼ ਸੰਬੰਧ ਦੇ ਚੱਲਦੇ ਉਸ ਦਾ ਕਤਲ ਕਰ ਦਿੱਤਾ ਹੈ।
ਘਟਨਾ ਗਯਾ ਜ਼ਿਲੇ ਦੇ ਰਾਮਪੁਰ ਥਾਣਾ ਖੇਤਰ ਦੇ ਸ਼ਾਸਤਰੀ ਨਗਰ ਦੀ ਹੈ। ਮੰਗਲਵਾਰ ਸਵੇਰੇ ਘਰ ਦੇ ਸਾਹਮਣੇ ਪਾਰਕ ਕਾਰ ਤੋਂ ਦੀਪਕ ਦੀ ਲਾਸ਼ ਮਿਲੀ। ਸੂਚਨਾ ਮਿਲਣ 'ਤੇ ਆਈ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਬਰਾਂ ਮੁਤਾਬਕ ਦੀਪਕ ਅਤੇ ਪ੍ਰਿਯੰਕਾ ਨੇ ਚਾਰ ਸਾਲ ਪਹਿਲੇ ਲਵ ਮੈਰਿਜ਼ ਕਰਵਾਈ ਸੀ। ਕਰੀਬ 3 ਸਾਲ ਤੱਕ ਦੋਹਾਂ ਦਾ ਰਿਸ਼ਤਾ ਠੀਕ ਚੱਲ ਰਿਹਾ ਸੀ ਪਰ ਬਾਅਦ 'ਚ ਦੋਹਾਂ ਵਿਚਕਾਰ ਝਗੜਾ ਹੋਣ ਲੱਗਾ। ਇਸ ਦੌਰਾਨ ਪ੍ਰਿਯੰਕਾ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ। ਉਹ ਪਤੀ ਅਤੇ ਸਹੁਰੇ ਘਰ ਦੇ ਲੋਕਾਂ ਤੋਂ ਛੁੱਪ ਕੇ ਆਪਣੇ ਪ੍ਰੇਮੀ ਨਾਲ ਮਿਲਦੀ ਸੀ। ਦੀਪਕ ਨੂੰ ਜਦੋਂ ਇਸ ਪ੍ਰੇਮ ਕਹਾਣੀ ਦਾ ਪਤਾ ਚੱਲਿਆ ਤਾਂ ਉਸ ਨੇ ਪਤਨੀ ਨੂੰ ਪ੍ਰੇਮੀ ਨਾਲ ਮਿਲਣ ਤੋਂ ਰੋਕਿਆ। ਪ੍ਰੇਮੀ ਨੂੰ ਮਿਲਣ ਤੋਂ ਰੋਕਣ ਦੇ ਚੱਲਦੇ ਪ੍ਰਿਯੰਕਾ ਨੇ ਪਤੀ ਦੀ ਜਾਨ ਲੈ ਗਈ। ਕੁਝ ਦਿਨ ਪਹਿਲੇ ਹੀ ਰਾਤ 'ਚ ਸੌਂਦੇ ਸਮੇਂ ਦੀਪਕ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਦੀਪਕ ਦੀ ਨੀਂਦ ਖੁਲ੍ਹ ਗਈ ਸੀ, ਜਿਸ ਨਾਲ ਉਹ ਬਚ ਗਿਆ। ਦੀਪਕ ਦੇ ਭਰਾ ਨੇ ਕਿਹਾ ਕਿ ਪ੍ਰਿਯੰਕਾ ਨੂੰ ਪਤਾ ਸੀ ਕਿ ਹਮਲਾ ਕਿਸ ਨੇ ਕੀਤਾ ਹੈ ਪਰ ਉਹ ਦੱਸ ਨਹੀਂ ਰਹੀ ਹੈ।
ਦੀਪਕ ਕਿਰਾਏ 'ਤੇ ਕਾਰ ਚਲਾਉਣ ਦਾ ਕੰਮ ਕਰਦਾ ਸੀ। ਸੋਮਵਾਰ ਰਾਤੀ ਉਸ ਨੇ ਕਿਸੇ ਨੂੰ ਫੋਨ ਕਰਕੇ ਘਰ ਦੇ ਬਾਹਰ ਬੁਲਾਇਆ ਸੀ। ਕਾਲ ਕਰਨ ਵਾਲੇ ਨੇ ਕਿਹਾ ਸੀ ਕਿ ਕਾਰ ਤੋਂ ਕਿਤੇ ਜਾਣਾ ਹੈ। ਹੱਤਿਆਰੇ ਪਹਿਲੇ ਤੋਂ ਨਜ਼ਰ ਟਿਕਾਏ ਬੈਠੇ ਸੀ। ਦੀਪਕ ਜਿਸ ਤਰ੍ਹਾਂ ਹੀ ਕਾਰ ਕੋਲ ਗਿਆ ਤਾਂ ਹੱਤਿਆਰੇ ਨੇ ਉਸ 'ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਕਾਰ 'ਚ ਰੱਖ ਗਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੀਪਕ ਦੀ ਪਤਨੀ ਪ੍ਰਿਯੰਕਾ ਤੋਂ ਪੁੱਛਗਿਛ ਕਰ ਰਹੀ ਹੈ।