ਪ੍ਰੇਮ ਸਬੰਧਾਂ ਕਾਰਨ ਲੜਕਾ-ਲੜਕੀ ਨੂੰ ਘਰ ਛੱਡ ਕੇ ਭੱਜਣ ਤੋਂ ਸਰਕਾਰ ਕਿਵੇਂ ਰੋਕੇਗੀ? ‘ਪੋਕਸੋ’ ਦੀ ਦੁਰਵਰਤੋਂ ’ਤੇ SC ਚਿੰਤਤ
Tuesday, Jul 14, 2026 - 07:28 AM (IST)
ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਵਾਲ ਕੀਤਾ ਕਿ ਸਰਕਾਰ ਜਾਂ ਪ੍ਰਸ਼ਾਸਨ ਪ੍ਰੇਮ ਸਬੰਧਾਂ ਕਾਰਨ ਲੜਕਾ-ਲੜਕੀ ਦੇ ਘਰ ਛੱਡ ਕੇ ਭੱਜਣ ਨੂੰ ਕਿਵੇਂ ਰੋਕ ਸਕਦੀ ਹੈ? ਇਸ ਦੇ ਨਾਲ ਹੀ ਅਦਾਲਤ ਨੇ ਆਪਸੀ ਸਹਿਮਤੀ ਨਾਲ ਸਬੰਧ ਬਣਾਉਣ ਵਾਲੇ ਨਾਬਾਲਗਾਂ ਖ਼ਿਲਾਫ ਪੋਕਸੋ ਐਕਟ ਦੀਆਂ ਧਾਰਾਵਾਂ ਦੀ ਦੁਰਵਰਤੋਂ ’ਤੇ ਚਿੰਤਾ ਪ੍ਰਗਟਾਈ। ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਟਿੱਪਣੀ ਕੀਤੀ ਕਿ ਜਦੋਂ ਨਾਬਾਲਗ ਲੜਕੀਆਂ ਆਪਣੇ ਸਾਥੀਆਂ ਨਾਲ ਭੱਜ ਜਾਂਦੀਆਂ ਹਨ, ਤਾਂ ਮਾਪੇ ਅਕਸਰ ਆਪਣੀ ਕਥਿਤ ‘ਇੱਜ਼ਤ’ ਦੀ ਰਾਖੀ ਲਈ ਅਪਰਾਧਿਕ ਕਾਰਵਾਈ ਦਾ ਸਹਾਰਾ ਲੈਂਦੇ ਹਨ।
ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ
ਅਦਾਲਤ ਨੇ ਕਿਹਾ ਕਿ ਸਰਕਾਰ ਜਾਂ ਪ੍ਰਸ਼ਾਸਨ ਕਿਸੇ ਲੜਕੀ ਅਤੇ ਲੜਕੇ ਦੇ ਭੱਜਣ ਨੂੰ ਕਿਵੇਂ ਰੋਕ ਸਕਦਾ ਹੈ? ਪੋਕਸੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਸ਼ੋਸ਼ਣ ਦੇ ਖ਼ਿਲਾਫ ਹੈ। ਬੈਂਚ ਨੇ ਕਿਹਾ ਕਿ 15 ਤੋਂ 18 ਸਾਲ ਦੀ ਉਮਰ ਬੇਹੱਦ ਸੰਵੇਦਨਸ਼ੀਲ ਹੁੰਦੀ ਹੈ। ਬੈਂਚ ਨੇ ਕਿਹਾ ਕਿ ਇਹ ਪ੍ਰਯੋਗ ਕਰਨ ਦੀ ਉਮਰ ਹੈ। ਸਵਾਲ ਇਹ ਹੈ ਕਿ ਕੀ ਇਹ ਸੱਚਮੁੱਚ ਪੋਕਸੋ ਦਾ ਮਾਮਲਾ ਬਣਦਾ ਹੈ? ਸਰਵਉੱਚ ਅਦਾਲਤ ਨੇ ਇਹ ਟਿੱਪਣੀ ਨਾਬਾਲਗਾਂ ਦੀ ਨਿੱਜਤਾ ਦੇ ਅਧਿਕਾਰ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ। ਇਹ ਮਾਮਲਾ ਕਲਕੱਤਾ ਹਾਈ ਕੋਰਟ ਦੇ 2023 ਦੇ ਇਕ ਵਿਵਾਦਗ੍ਰਸਤ ਫੈਸਲੇ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿਚ ਨਾਬਾਲਗ ਲੜਕੀਆਂ ਨੂੰ ਰਿਸ਼ਤਿਆਂ ਵਿਚ ਪੈਣ ਦੀ ਬਜਾਏ ਆਪਣੀਆਂ ਜਿਨਸੀ ਇੱਛਾਵਾਂ ’ਤੇ ‘ਕਾਬੂ’ ਰੱਖਣ ਲਈ ਕਿਹਾ ਗਿਆ ਸੀ।
ਪੜ੍ਹੋ ਇਹ ਵੀ - ਸ਼ਰਾਬ ਦੀ ਹਰ ਬੋਤਲ 'ਤੇ ਲੱਗੇਗਾ QR ਕੋਡ, ਕਾਲਾਬਾਜ਼ਾਰੀ ਨੂੰ ਲੈ ਕੇ ਸੈਣੀ ਸਰਕਾਰ ਨੇ ਖਿੱਚੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
